����ਟੋਰ ਦੀ ਲੋੜ ਨਹੀਂ ਸਾਨੂੰ ਸਾਦਗੀ ਬਹੁਤ ਜੱਚਦੀ ਆ ���� ��ਸਾਨੂੰ ਕਹਿਣ ਦੀ ਲੋੜ ਨਹੀਂ ਪੈਦੀ ਦੁਨੀਆਂ ਵੈਸੇ ਹੀ ਬੜਾ ਮੱਚਦੀ ਆ ��
Thursday, June 18, 2020
Wednesday, May 27, 2020
****ਦੋਸਤੀ ***
Sunday, May 17, 2020
Thursday, May 14, 2020
Monday, May 11, 2020
Nice story
ਪੇਕੇ ਆਈ ਨੂੰ ਮਸੀਂ ਹਫਤਾ ਵੀ ਨਹੀਂ ਸੀ ਹੋਇਆ ਕੇ ਬੀਜੀ ਆਖਣ ਲੱਗੇ ਕੇ “ਅੱਜ ਫਿਰਨੀ ਵਾਲੇ ਬਾਬੇ ਹੁਰਾਂ ਨੂੰ ਮਿਲ ਕੇ ਆਉਂਣਾ..ਤੈਨੂੰ ਯਾਦ ਕਰਦੇ ਸਨ..”
ਓਥੇ ਅੱਪੜ ਵੇਖਿਆ ਮੰਜੇ ਤੇ ਬੈਠੇ ਰੋਟੀ ਖਾ ਰਹੇ ਸਨ..
ਰੋਟੀ ਖਾਣ ਮਗਰੋਂ ਓਹਨਾ ਖਾਲੀ ਥਾਲੀ ਮੰਜੇ ਹੇਠ ਰੱਖੀ..
ਉੱਠ ਕੇ ਨਲਕਾ ਗੇੜ ਕੁਰਲੀ ਕੀਤੀ..ਪਰਨੇ ਨਾਲ ਹੱਥ ਪੂੰਝੇ..ਮੇਰੇ ਸਿਰ ਤੇ ਹੱਥ ਰੱਖ ਪਿਆਰ ਦਿੱਤਾ ਤੇ ਫੇਰ ਮੁੜ ਮੰਜੇ ਤੇ ਬੈਠਦੇ ਆਖਣ ਲੱਗੇ “ਹੁਣ ਦੱਸ ਬੀਬਾ ਕਿੱਦਾਂ ਆਉਣੇ ਹੋਏ..”?
ਮੇਰੇ ਕੁਝ ਆਖਣ ਤੋਂ ਪਹਿਲਾਂ ਹੀ ਬੀਜੀ ਸ਼ੁਰੂ ਹੋ ਗਈ..
“ਕੀ ਦੱਸੀਏ ਬਾਬਾ ਜੀ ਬਾਹਲਾ ਹੀ ਤੰਗ ਕਰਦੇ ਨੇ..ਹਰ ਗੱਲ ਵਿਚ ਨੁਕਸ..ਫੇਰ ਦੋਹਾਂ ਵਿਚ ਬਹਿਸ-ਬਿਸਾਈ ਤੇ ਮਗਰੋਂ ਬੋਲ ਬੁਲਾਰਾ..ਤੁਹਾਡੇ ਨਾਲ ਕਾਹਦਾ ਓਹਲਾ..ਗੱਲ ਭੁੰਜੇ ਤੇ ਇਹ ਆਪਣੀ ਵੀ ਨ੍ਹਈਂ ਪੈਣ ਦਿੰਦੀ..ਇੱਕ ਦੀਆਂ ਅੱਗੋਂ ਦੋ ਸੁਣਾਉਂਦੀ ਏ..ਤੇ ਹਰ ਕੇ ਅਸੀ ਇਹਨੂੰ ਇਥੇ ਲੈ ਆਏ ਹਾਂ..ਤੁਸੀਂ ਸਿਆਣੇ ਹੋ ਦੱਸੋ ਕੀ ਕਰੀਏ?
ਬਾਬਾ ਜੀ ਨੇ ਬਿੰਦ ਕੂ ਲਈ ਮੇਰੇ ਵੱਲ ਵੇਖਿਆ..
ਕੁਝ ਸੋਚਿਆ ਤੇ ਫੇਰ ਪੁੱਛਣ ਲੱਗੇ..”ਬੀਬਾ ਮੱਥੇ ਤੇ ਆਹ ਨਿਸ਼ਾਨ ਜਿਹਾ ਕਾਹਦਾ..ਕੋਈ ਸੱਟ ਲੱਗੀ ਏ”?
“ਹਾਂਜੀ ਬਾਬਾ ਜੀ ਆ ਤੁਹਾਡੇ ਬਾਹਰਲੇ ਬੂਹੇ ਦੀ ਚੋਗਾਠ ਥੋੜੀ ਨੀਵੀਂ ਹੋਣ ਕਰਕੇ ਧਿਆਨ ਹੀ ਨਹੀਂ ਰਿਹਾ..ਕਦੋ ਸਿੱਧੀ ਮੱਥੇ ਤੇ ਆਣ ਵੱਜੀ..”
“ਫੇਰ ਕੀ ਸਿਖਿਆ ਮਿਲ਼ੀ”..?
“ਮੈਂ ਸਮਝੀ ਨੀ ਬਾਬਾ ਜੀ..ਇਹਦੇ ਵਿਚ ਸਿੱਖਣ ਵਾਲੀ ਕਿਹੜੀ ਗੱਲ”..?
ਉਹ ਥੋੜਾ ਹੱਸੇ ਫੇਰ ਆਖਣ ਲੱਗੇ..
“ਬੀਬਾ ਜੀ ਹਰ ਵਾਰੀ ਤਾਂ ਨਹੀਂ ਪਰ ਜਿੱਥੇ ਸਰਦਲ ਬਾਹਲੀ ਨੀਵੀਂ ਹੋਵੇ ਓਥੇ ਘੜੀ ਦੀ ਘੜੀ ਸਿਰ ਝੁਕਾਉਣ ਵਿਚ ਕੋਈ ਹਰਜ ਨਹੀਂ..”
ਨਾਲ ਹੀ ਚੁੰਨੀ ਨਾਲ ਢੱਕੇ ਮੇਰੇ ਵਧੇ ਹੋਏ ਪੇਟ ਵੱਲ ਧਿਆਨ ਮਾਰ ਆਖਣ ਲੱਗੇ..
“ਇਹ ਗੱਲ ਆਉਣ ਵਾਲੀ ਪੀੜੀ ਨੂੰ ਵੀ ਜਰੂਰ ਦੱਸੀਂ..ਸਿਰ ਤੇ ਕੀ..ਦਿਲ ਵੀ ਠੋਕਰਾਂ ਤੋਂ ਬਚਿਆ ਰਹੂ”
ਸੰਜੀਵਨੀ ਬੂਟੀ
ਉਮਰ ਦੇ ਇਸ ਪੜਾਅ ਤੇ ਇੰਜ ਕੱਲੀ ਰਹਿ ਜਾਵਾਂਗੀ..ਕਦੀ ਸੁਫ਼ਨੇ ਵਿਚ ਵੀ ਨਹੀਂ ਸੀ ਸੋਚਿਆ!
ਬੇਟੇ ਨੂੰ ਬਾਹਰ ਗਏ ਨੂੰ ਮਸੀ ਤਿੰਨ ਮਹੀਨੇ ਵੀ ਨਹੀਂ ਸਨ ਹੋਏ ਕੇ ਇੱਕ ਦਿਨ ਚੰਗੇ ਭਲੇ ਤੁਰੇ ਫਿਰਦੇ ਇਹ ਸਾਥ ਛੱਡ ਗਏ..!
ਉਹ ਆਪਣੇ ਬਾਪ ਨੂੰ ਮੋਢਾ ਦੇਣ ਕੱਲਾ ਹੀ ਆਇਆ..
ਛੇਵੇਂ ਮਹੀਨੇ ਵਿਚ ਪੈਰ ਧਰਦੀ ਨੂੰਹ ਵਾਸਤੇ ਜਹਾਜ ਦਾ ਸਫ਼ਰ ਮਾਫਿਕ ਨਹੀਂ ਸੀ..!
ਭਾਵੇਂ ਉਸਨੇ ਢੇਰ ਸਾਰੀਆਂ ਤਸੱਲੀਆਂ ਦਿੱਤੀਆਂ ਪਰ ਉਸਦੇ ਵਾਪਿਸ ਪਰਤਣ ਮਗਰੋਂ ਇੱਕ ਵਾਰ ਫੇਰ ਗੁੰਮਨਾਮੀ ਵਾਲੇ ਹਨੇਰੇ ਦੀ ਬੁੱਕਲ ਵਿਚ ਜਾ ਪਈ..
ਸਾਰਾ ਸਾਰਾ ਦਿਨ ਬੱਸ ਬਾਲਕੋਨੀ ਵਿਚ ਕੱਲੀ ਬੈਠੀ ਰਹਿੰਦੀ..!
ਕਦੀ ਕੁਝ ਸੋਚ ਰੋੋਣ ਨਿੱਕਲ ਜਾਂਦਾ..ਕਦੀ ਪੂਰਾਣੀ ਐਲਬੰਮ ਕੱਢ ਅਤੀਤ ਵਿਚ ਅੱਪੜ ਜਾਇਆ ਕਰਦੀ..
ਕਦੀ ਇਹਨਾਂ ਦੇ ਮਨਪਸੰਦ ਕੌਫੀ ਵਾਲੇ ਕੱਪ ਵਿਚੋਂ ਕਿੰਨਾ-ਕਿੰਨਾ ਚਿਰ ਨਿੱਕੇ ਨਿੱਕੇ ਘੁੱਟ ਭਰਦੀ ਰਹਿੰਦੀ..!
ਕੁਝ ਦਿਨਾਂ ਤੋਂ ਨਾਲ ਲੱਗਦੇ ਖਾਲੀ ਫਲੈਟ ਵਿਚ ਕਾਫੀ ਰੌਣਕ ਸੀ..ਕੋਈ ਨਵਾਂ ਵਿਆਹਿਆ ਜੋੜਾ ਆ ਗਿਆ ਲੱਗਦਾ ਸੀ ਸ਼ਾਇਦ..
ਹਮੇਸ਼ਾਂ ਬਿੜਕ ਜਿਹੀ ਰਖਿਆ ਕਰਦੀ..
ਦੋਵੇਂ ਸੁਵੇਰੇ ਨਿੱਕਲ ਜਾਇਆ ਕਰਦੇ..ਆਥਣੇ ਮੁੜਦੇ..ਫੇਰ ਕਿੰਨਾ-ਕਿੰਨਾ ਚਿਰ ਬੈਠੇ ਗੱਲਾਂ ਮਾਰਦੇ ਰਹਿੰਦੇ..
ਕਦੇ ਨਿੱਕੀ ਨਿੱਕੀ ਗੱਲ ਤੋਂ ਬਹਿਸ ਹੋ ਜਾਇਆ ਕਰਦੀ..ਜਿਆਦਾਤਰ ਪਿਆਰ ਮੁਹੱਬਤ ਵਾਲੀਆਂ ਗੱਲਾਂ ਹੀ ਹੁੰਦੀਆਂ..ਮੈਂ ਸਾਰਾ ਕੁਝ ਚੁੱਪ ਚੁਪੀਤੇ ਹੀ ਆਪਣੇ ਵਜੂਦ ਤੇ ਮਹਿਸੂਸ ਕਰਦੀ ਰਹਿੰਦੀ..
ਅਖੀਰ ਬਾਲਕੋਨੀ ਦੀ ਬੱਤੀ ਜਗਾਉਣੀ ਵੀ ਬੰਦ ਜਿਹੀ ਕਰ ਦਿੱਤੀ..ਕਿਧਰੇ ਓਹਨਾ ਦੇ ਪਿਆਰ ਮੁਹੱਬਤ ਵਾਲੇ ਪਲਾਂ ਵਿਚ ਕੋਈ ਖਲਲ ਹੀ ਨਾ ਪੈ ਜਾਵੇ..!
ਇੱਕ ਦਿਨ ਐਤਵਾਰ ਸੁਵੇਰੇ ਸੁਵੇਰੇ ਬੂਹੇ ਤੇ ਦਸਤਕ ਹੋਈ..
ਬਾਰ ਖੋਲਿਆ ਤਾਂ ਉਹ ਦੋਵੇਂ ਸਨ..
ਹੱਸਦੇ ਹੋਏ..ਫੇਰ ਰਸਮੀਂ ਜਿਹੀ ਮਿਲਣੀ ਮਗਰੋਂ ਲਾਲ ਚੂੜੇ ਵਾਲੀ ਨੇ ਸੰਗਦੀ ਹੋਈ ਨੇ ਗੱਲ ਸ਼ੁਰੂ ਕੀਤੀ..
ਆਖਣ ਲੱਗੀ ਆਂਟੀ ਤੁਹਾਡੇ ਗਵਾਂਢ ਵਿਚ ਨਾਲ ਵਾਲੀ ਬਾਲਕੋਨੀ ਵਾਲੇ ਹਾਂ..
ਹੁਣੇ ਹੁਣੇ ਹੀ ਇਥੇ ਬਦਲ ਕੇ ਆਏ ਹਾਂ..
ਸਾਨੂੰ ਉੱਚੀ ਉਚੀ ਗੱਲਾਂ ਕਰਨ ਦੀ ਆਦਤ ਏ..ਆਸ ਕਰਦੇ ਹਾਂ ਤੁਹਾਨੂੰ ਪ੍ਰੇਸ਼ਨੀ ਤੇ ਨਹੀਂ ਹੁੰਦੀ ਹੋਵੇਗੀ?
ਸਹਿ ਸੂਬਾ ਹੀ ਮੂਹੋਂ ਨਿੱਕਲ ਗਿਆ ਕੇ ਧੀਏ ਪ੍ਰੇਸ਼ਾਨੀ ਕਾਹਦੀ..ਤੁਹਾਡੀਆਂ ਗੱਲਾਂ ਤੇ ਸਗੋਂ ਸੰਜੀਵਨੀ ਬੂਟੀ ਦਾ ਕੰਮ ਕਰਦੀਆਂ..!
ਫੇਰ ਕਿੰਨੀਆਂ ਸਾਰੀਆਂ ਗੱਲਾਂ..ਢੇਰ ਸਾਰੀਆਂ ਵਕਫ਼ੀਆਂ ਨਿੱਕਲੀਆਂ..
ਮਗਰੋਂ ਸਿਆਲ ਦੀ ਨਿੱਘੀ ਜਿਹੀ ਸੁਵੇਰ ਵਿਚ ਚਾਹ ਦੀਆਂ ਪਿਆਲੀਆਂ ਵਿਚੋਂ ਨਿੱਕਲਦੀ ਹੋਈ ਮਿੱਠੀ ਜਿਹੀ “ਭਾਫ” ਮੁਹੱਬਤ ਬਣ ਫਿਜ਼ਾ ਵਿਚ ਰਲਦੀ ਗਈ..!
ਉਸ ਦਿਨ ਮਗਰੋਂ ਓਹਨਾ ਦੋਹਾਂ ਨੇ ਹਰ ਗੱਲਬਾਤ ਵਿਚ ਮੇਰੀ ਸਮੂਲੀਅਤ ਜਰੂਰੀ ਜਿਹੀ ਬਣਾ ਦਿੱਤੀ..!
ਹੁਣ ਮੈਨੂੰ ਅਕਸਰ ਹੀ ਇੰਝ ਲੱਗਿਆ ਕਰਦਾ ਜਿਦਾਂ ਮੇਰਾ ਪੁੱਤ ਮੇਰੀ ਨੂੰਹ ਸਣੇ ਨਾਲਦੇ ਕਮਰੇ ਵਿਚ ਸ਼ਿਫਟ ਹੋ ਗਿਆ ਹੋਵੇ..!
ਕੌਣ ਦਿਲਾਂ ਦੀ ਜਾਣਾ
ਬੀ.ਕਾਮ ਤੇ ਐੱਮ.ਕਾਮ ਦੋਹਾਂ ਨੇ ਇੱਕਠਿਆਂ ਨੇ ਕੀਤੀ..
ਮੈਂ ਅਕਸਰ ਪੜਾਈ ਵਿਚ ਪੱਛੜ ਜਾਇਆ ਕਰਦਾ..ਪਰ ਉਹ ਆਪਣੇ ਨੋਟਸ ਕਿਸੇ ਤਰਾਂ ਮੇਰੇ ਤੱਕ ਪਹੁੰਚਦੇ ਕਰ ਹੀ ਦਿਆਂ ਕਰਦੀ..
ਆਪਸੀ ਗੱਲਬਾਤ ਅਕੈਡਮਿਕ ਲੈਣ ਦੇਣ ਤੱਕ ਹੀ ਸੀਮਤ ਸੀ..ਹੋਰ ਕਿਸੇ ਵੀ ਵਿਸ਼ੇ ਤੇ ਗੱਲ ਬਾਤ ਕਰਨ ਤੋਂ ਦੋਵੇਂ ਸੰਗ ਜਾਇਆ ਕਰਦੇ..!
ਫੇਰ ਆਖਰੀ ਸਾਲ ਦੀ ਫੇਅਰਵੈਲ ਪਾਰਟੀ ਵਿਚ ਖੁੱਲ ਕੇ ਗੱਲਾਂ ਹੋਈਆਂ..
ਇੱਕ ਦੂਜੇ ਬਾਰੇ ਹੋਰ ਵੀ ਬਹੁਤ ਕੁਝ ਪਤਾ ਲੱਗਾ..ਦੋਵੇਂ ਚੰਗੀ ਤਰਾਂ ਜਾਣਦੇ ਸਾਂ ਕੇ ਅੱਜ ਤੋਂ ਬਾਅਦ ਸਾਡੇ ਦੋਹਾਂ ਦੀ ਜਿੰਦਗੀ ਦੀਆਂ ਦਿਸ਼ਾਵਾਂ ਬਦਲ ਜਾਣੀਆਂ ਸਨ..ਫੇਰ ਵੀ ਦਿਲ ਵਿਚ ਕਿਤੇ ਨਾ ਕਿਤੇ ਇੱਕ ਦੂਜੇ ਲਈ ਜਗਾ ਬਣਾਈ ਰੱਖਣ ਦਾ ਫੈਸਲਾ ਕਰ ਲਿਆ..
ਫੇਰ ਉਹ ਬੀ ਐੱਡ ਕਰਕੇ ਟੀਚਰ ਬਣ ਗਈ ਸੀ..
ਵਧਾਈ ਦੇਣ ਤੋਂ ਮੁੜ ਅੱਗੇ ਤੁਰਿਆ ਸਿਲਸਿਲਾ ਚਿੱਠੀ ਪੱਤਰ ਤੱਕ ਜਾ ਅੱਪੜਿਆ..
ਫੇਰ ਰੁੱਕੇ..ਸੁਨੇਹੇ ਫੋਨ ਤੇ ਹੋਰ ਵੀ ਕਿੰਨਾ ਕੁਝ…ਫੇਰ ਇਕੱਠਿਆਂ ਰਹਿਣ ਦੇ ਹੋਰ ਵੀ ਕਿੰਨੇ ਸਾਰੇ ਕੌਲ ਕਰਾਰ ਹੁੰਦੇ ਹੀ ਰਹੇ..!
ਮੇਰੇ ਰਿਸ਼ਤੇ ਦੀ ਗੱਲ ਚੱਲੀ ਤਾਂ ਉਸਦਾ ਜਿਕਰ ਕਰ ਦਿੱਤਾ..
ਘਰੇ ਤੂਫ਼ਾਨ ਜਿਹਾ ਆ ਗਿਆ..ਜਾਤ ਬਰਾਦਰੀ..ਸਟੇਟਸ..ਰੁਤਬਾ..ਰਹਿਣ ਸਹਿਣ..ਆਰਥਿਕ ਅਤੇ ਸਮਾਜਿਕ ਵਖਰੇਵੇਂ ਪੱਕੀ ਕੰਧ ਬਣ ਖਲੋ ਗਏ..!
ਮਾਂ ਨੇ ਮੰਜਾ ਅਤੇ ਜਿੱਦ ਦੋਵੇਂ ਚੀਜਾਂ ਇਕੱਠਿਆਂ ਹੀ ਫੜ ਲਈਆਂ..
ਅਖੀਰ ਗੋਡੇ ਟੇਕਣੇ ਪੈ ਗਏ..ਰਿਸ਼ਤੇਦਾਰੀ ਵਿਚੋਂ ਰਾਣੀ ਨਾਮ ਦੀ ਕੁੜੀ ਨੇ ਅਸਲ ਰਾਣੀ ਬਣ ਵੇਹੜੇ ਆਣ ਪੈਰ ਪਾਇਆ..!
ਅਗਲੇ ਵਰੇ ਓਹੀ ਵੇਹੜਾ “ਧੀ” ਦੀਆਂ ਕਿਲਕਾਰੀਆਂ ਨਾਲ ਮਹਿਕ ਉਠਿਆ..!
ਨਾਮ ਰੱਖਣ ਦਾ ਵਾਰੀ ਆਈ..
ਮੇਰੇ ਮੂਹੋਂ ਆਪ ਮੁਹਾਰੇ ਹੀ “ਸਿਮਰ ਕੌਰ” ਨਿੱਕਲ ਗਿਆ..
ਸਭ ਨੂੰ ਚੰਗਾ ਵੀ ਲਗਿਆ ਅਤੇ ਫੇਰ ਇਸੇ ਤੇ ਹੀ ਪੱਕੀ ਮੁਹਰ ਲੱਗ ਗਈ!
ਪੰਜ ਸਾਲ ਮਗਰੋਂ “ਸਿਮਰ ਕੌਰ” ਨੂੰ ਸਕੂਲ ਦਾਖਿਲ ਕਰਾਉਣ ਵਾਲੀ ਘੜੀ ਵੀ ਆਂ ਪਹੁੰਚੀ..
ਪ੍ਰਿੰਸੀਪਲ ਦਫਤਰ ਦੇ ਬਾਹਰ ਲੱਗੀ ਨੇਮ-ਪਲੇਟ ਤੇ ਸਿਮਰ ਕੌਰ ਨਾਮ ਪੜ ਮੱਥਾ ਜਿਹਾ ਠਣਕਿਆ..
ਅੰਦਰ ਗਿਆ ਤਾਂ ਉਹ ਓਹੀ ਹੀ ਸੀ..
ਨਜਰਾਂ ਮਿਲੀਆਂ..ਇੱਕ ਪਲ ਇੰਝ ਲਗਾ ਜਿੱਦਾਂ ਸਮੇਂ ਦਾ ਵਹਿਣ ਥੰਮ ਜਿਹਾ ਗਿਆ ਹੋਵੇ..
ਫੇਰ ਉਸਨੇ ਧੀ ਦਾ ਨਾਮ ਪੁੱਛਿਆ..ਜੁਆਬ ਸੁਣਕੇ ਥੋੜੀ ਅਸਹਿਜ ਜਿਹੀ ਹੋ ਗਈ..
ਮੈਨੂੰ ਸੁੰਨ ਜਿਹੇ ਹੋ ਗਏ ਨੂੰ ਪਤਾ ਲੱਗ ਗਿਆ ਕੇ ਉਸਦੇ ਦਿਲੋਂ-ਦਿਮਾਗ ਵਿਚ ਉਸ ਵੇਲੇ ਕੀ ਚੱਲ ਰਿਹਾ ਹੋਵੇਗਾ..
ਖੈਰ ਘਰੇ ਆ ਕੇ ਨਾਲਦੀ ਨੂੰ ਜ਼ੋਰ ਪਾਇਆ ਕੇ ਸਿਮਰ ਨੂੰ ਕਿਸੇ ਹੋਰ ਸਕੂਲੇ ਦਾਖਿਲ ਕਰਵਾ ਦਿੰਨੇ ਆ..ਡਰ ਸਤਾ ਰਿਹਾ ਸਾਂ ਕੇ ਸੁੱਤੀਆਂ ਕਲਾ ਇੱਕ ਵਾਰ ਫੇਰ ਹੀ ਨਾ ਜਾਗ ਜਾਵਣ ਤੇ ਰਵਾਂ ਰਵੀਂ ਲੀਹੇ ਪਈ ਗ੍ਰਹਿਸਥੀ ਵਿਚ ਕੋਈ ਤੂਫ਼ਾਨ ਜਿਹਾ ਹੀ ਨਾ ਖੜਾ ਹੋ ਜਾਵੇ..!
ਪਰ ਰਾਣੀ ਨੇ ਜਿੱਦ ਫੜੀ ਰੱਖੀ..ਅਖੀਰ ਗੱਲ ਮੰਨਣੀ ਪਈ..!
ਮੈਂ ਅਕਸਰ ਹੀ ਉਸਨੂੰ ਸਕੂਲ ਛੱਡਣ ਲਿਆਉਣ ਤੋਂ ਟਾਲ਼ਾ ਜਿਹਾ ਵੱਟਣ ਲੱਗਾ..
ਮਗਰੋਂ ਪਤਾ ਲੱਗਿਆ ਕੇ ਉਸ ਨੇ ਵਿਆਹ ਵੀ ਨਹੀਂ ਸੀ ਕਰਵਾਇਆ..
ਅਖੀਰ ਇੱਕ ਦਿੰਨ ਰਾਣੀ ਆਖਣ ਲੱਗੀ ਕੇ ਉਸਦੀ ਕਿਸੇ ਹੋਰ ਸ਼ਹਿਰ ਬਦਲੀ ਹੋ ਗਈ ਏ..!
ਮੈਨੂੰ ਅੰਦਰੋਂ ਅੰਦਰੀ ਵੱਡਾ ਧੱਕਾ ਜਿਹਾ ਲੱਗਾ..
ਚੰਗੀ ਤਰਾਂ ਜਾਣਦਾ ਸਾਂ ਕੇ ਬਦਲੀ ਹੋਈ ਨਹੀਂ..ਸਗੋਂ ਖੁਦ ਕਰਵਾ ਲਈ ਸੀ..
ਕਿਓੰਕੇ ਉਹ ਅਕਸਰ ਹੀ ਆਖਿਆ ਕਰਦੀ ਸੀ ਕੇ ਪਾਕ ਪਵਿੱਤਰ ਮੁਹੱਬਤਾਂ ਵਾਲੇ ਰਾਹਾਂ ਦੇ ਸਾਫ ਦਿਲ ਪਾਂਧੀ ਕਿਸੇ ਨੰਗੇ ਪੈਰੀ ਤੁਰੇ ਜਾਂਦੇ ਆਪਣੇ ਮਿੱਤਰ ਪਿਆਰੇ ਦੇ ਰਾਹਾਂ ਵਿਚ ਕਦੇ ਵੀ ਬਲੈਕਮੇਲਿੰਗ ਵਾਲੇ ਕੰਡੇ ਨਹੀਂ ਬੀਜਿਆ ਕਰਦੇ..ਸਗੋਂ ਉਹ ਤਾਂ ਖੁਦ ਫ਼ੁੱਲ ਬਣ ਓਹਨਾ ਦੇ ਪੱਬਾਂ ਹੇਠ ਇੰਝ ਵਿੱਛ ਜਾਇਆ ਕਰਦੇ ਨੇ ਜਿੱਦਾਂ ਓਹਨਾ ਨੂੰ ਆਪਣੇ ਵਜੂਦ ਦੇ ਮਿੱਧੇ ਜਾਣ ਦੀ ਭੋਰਾ ਜਿੰਨੀ ਵੀ ਪ੍ਰਵਾਹ ਨਾ ਹੋਵੇ..!
ਅਤੀਤ ਦੇ ਸਮੁੰਦਰ ਵਿਚ ਗੋਤੇ ਖਾਂਦੀ ਮੇਰੀ ਸੁਰਤਿ ਨੂੰ ਜਦੋਂ ਵਰਤਮਾਨ ਵਿਚ ਆ ਕੇ ਥੋੜਾ ਬਹੁਤ ਸਾਹ ਜਿਹਾ ਆਇਆ ਤਾਂ ਇੰਝ ਮਹਿਸੂਸ ਹੋਇਆ ਜਿੱਦਾਂ ਉਹ ਜਾਂਦੀ ਜਾਂਦੀ ਵੀ ਮੇਰੀ ਜਿੰਦਗੀ ਦੇ ਇੱਕ ਅਹਿਮ ਪਰਚੇ ਵਿਚ ਜਬਰਦਸਤੀ ਥੋਪ ਦਿੱਤੇ ਗਏ ਇੱਕ ਬਹੁਤ ਹੀ ਔਖੇ ਜਿਹੇ ਸੁਆਲ ਦਾ ਜੁਆਬ ਖੁਦ ਹੀ ਇੱਕ ਪਰਚੀ ਤੇ ਲਿਖ ਮੇਰੇ ਤੱਕ ਪੁੱਜਦਾ ਕਰ ਗਈ ਹੋਵੇ..!
ਸਹੀ ਆਖਿਆ ਕਿਸੇ ਨੇ “ਦਿਲ ਦਰਿਆ ਸਮੁੰਦਰੋਂ ਡੂੰਘੇ ਕੌਣ ਦਿਲਾਂ ਦੀਆਂ ਜਾਣੇ”
ਦੋਖਾਬਾਜ
ਇਵੇਂ ਹੀ ਮੇਰੀ ਜਿੰਦਗੀ ਵਿੱਚ ਵੀ ਇੱਕ ਉਹ ਮਨੁੱਖ ਆਇਆ ਜਿਸ ਨੇ ਮੇਰੀ ਸਾਰੀ ਜਿੰਦਗੀ ਹੀ ਬਦਲ ਦਿੱਤੀ ਸੀ।
ਮੈਂ ਸਕੂਲ ਵਿੱਚ ਪੜ੍ਹਦੀ ਸੀ ਤੇ ਨਾਲ ਹੀ ਆਪਣੇ ਪਿੰਡ ਵਿੱਚ ਟਿਊਸ਼ਨ ਜਾਂਦੀ ਸੀ। ਤੇ ਮੇਰਾ ਮਿਲਾਪ ਮੇਰੇ ਪਿੰਡ ਦੇ ਇੱਕ ਮੁੰਡੇ ਨਾਲ ਹੋਇਆ ਜਿਸ ਨੂੰ ਮੈਂ ਕਦੇ ਬੁਲਾਇਆ ਵੀ ਨਹੀਂ ਸੀ। ਉਸ ਮੁੰਡੇ ਨੇ ਆਪਣੇ ਦੋਸਤ ਰਾਹੀਂ ਜੋ ਕਿ ਮੇਰੇ ਨਾਲ ਟਿਊਸ਼ਨ ਪੜ੍ਹਦਾ ਸੀ, ਸੁਨੇਹਾ ਭੇਜੇਆ। ਇਸ ਸੁਨੇਹੇ ਤੋਂ ਬਾਅਦ ਅਸੀਂ ਫੇਸਬੁਕ ਤੇ ਗੱਲ ਕਰਨ ਲੱਗੇ। ਹੌਲੀ ਹੌਲੀ ਉਸ ਇਨਸਾਨ ਨਾਲ ਮੇਥਾ ਪਿਆਰ ਵੱਧ ਦਾ ਗਿਆ ਤੇ ਉਹ ਇਹਨਾਂ ਵੱਧ ਗਿਆ ਸੀ ਕਿ ਮੈਂ ਪਿੱਛੇ ਵੀ ਨਹੀਂ ਸੀ ਹੱਟ ਸਕਦੀ। ਫਿਰ ਇੱਕ ਦਿਨ ਇਸ ਬਾਰੇ ਮੇਰੇ ਘਰ ਪੱਤਾ ਲੱਗ ਗਿਆ ਤੇ ਉਸ ਮੁੰਡੇ ਨੇ ਮੈਨੂੰ ਛੱਡ ਦਿੱਤਾ। ਮੈਨੂੰ ਇੰਝ ਲੱਗ ਰਿਹਾ ਸੀ ਕਿ ਮੇਰੀ ਜਿੰਦਗੀ ਹੀ ਖ਼ਤਮ ਹੋ ਗਈ ਹੈ। ਪਰ ਮੈਂ ਆਪਣੇ ਆਪ ਨੂੰ ਸਾਂਭ ਲਿਆ ਸੀ। ਫਿਰ ਮੈਨੂੰ ਇੱਕ ਦਿਨ ਪਤਾ ਲੱਗਾ ਕਿ ਉਸ ਦਾ ਰਿਸ਼ਤਾ ਪੱਕਾ ਹੋ ਗਿਆ ਹੈ ਤੇ ਉਹ ਵੀ ਲਵ ਮੈਰਿਜ। ਕੁਝ ਕੁ ਸਮੇਂ ਬਾਅਦ ਕਿਸੇ ਕਾਰਨ ਪਿੱਛੇ ਉਸ ਦਾ ਮੰਗਣਾ ਟੁੱਟ ਗਿਆ। ਤੇ ਹੁਣ ਮੈਂ ਕਾਲਜ ਜਾਂਦੀ ਸੀ। ਅਤੇ ਅਚਾਨਕ ਮੈਨੂੰ ਉਸਦਾ ਮੈਸਿਜ਼ ਆਇਆ ਤੇ ਮੈਂ ਖੁਸ਼ੀ ਵਿੱਚ ਪਾਗਲ ਹੋ ਗਈ। ਤੇ ਮੇਰੀ ਫਿਰ ਉਹਦੇ ਨਾਲ ਗੱਲਬਾਤ ਸ਼ੁਰੂ ਹੋ ਗਈ ਮੇਰਾ ਪਿਆਰ ਅੱਜ ਵੀ ਉਵੇਂ ਹੀ ਸੀ ਜਿਵੇਂ ਪਹਿਲੇ ਦਿਨ ਸੀ। ਪਰ ਉਸ ਨੇ ਦੱਸ ਕੁ ਦਿਨ ਗੱਲ ਕਰਕੇ ਫਿਰ ਮੈਨੂੰ ਕੱਲੀ ਨੂੰ ਛੱਡ ਗਿਆ। ਤੇ ਮੈਂ ਅੱਜ ਫਿਰ ਉਸਦੇ ਪਿੱਛੇ ਉਂਝ ਹੀ ਰੋਂਦੀ। ਮੈਂ ਜਿੰਨੀ ਕੁ ਵਾਰ ਗਲਤੀ ਕੀਤੀ ਉਸ ਨੂੰ ਅਪਣਾ ਕੇ ਉਸ ਨੇ ਉੰਨੀ ਵਾਰ ਹੀ ਧੋਖਾ ਦਿੱਤਾ…
ਸਦਾ ਨਾ ਬਾਗੀ ਬੁਲਬੁਲ ਬੋਲੇ
ਉੱਨੀ ਸੌ ਨੱਬੇ ਦੀ ਮਈ ਮਹੀਨੇ ਦੇ ਸ਼ੁਰੂ ਦੀ ਗੱਲ ਏ..
ਬਟਾਲਿਓਂ ਰਿਸ਼ਤੇਦਾਰੀ ਵਿਚ ਜਰੂਰੀ ਸੁਨੇਹਾ ਦੇਣ ਛੱਬੀ ਕਿਲੋਮੀਟਰ ਦੂਰ ਹਰਚੋਵਾਲ ਤੋਂ ਅੱਗੇ ਇੱਕ ਪਿੰਡ ਜਾਣਾ ਪੈ ਗਿਆ..
ਕੁਤਰੀਆਂ ਕਣਕਾਂ ਅਤੇ ਉਡਦੀ ਤੂੜੀ ਦਾ ਗਹਿਰ ਚਾਰੇ ਪਾਸੇ ਛਾਇਆ ਹੋਇਆ ਸੀ..!
ਬਟਾਲੇ ਤੋਂ ਤੁਰੇ ਹੋਏ ਨੇ ਸਿੱਧਾ ਰਣਜੀਤ ਬਾਵੇ ਦੇ ਪਿੰਡ ਵਡਾਲਾ ਗ੍ਰੰਥੀਆਂ ਜਾ ਕੇ ਹੀ ਬ੍ਰੇਕ ਮਾਰੀ..
ਅੱਗੇ ਪੁਲਸ ਦਾ ਨਾਕਾ ਸੀ..ਓਹਨਾ ਥੋੜੀ ਬਹੁਤ ਪੁੱਛਗਿੱਛ ਕੀਤੀ ਤੇ ਮਗਰੋਂ ਜਾਣ ਦਿੱਤਾ..!
ਆਥਣ ਵੇਲੇ ਵਾਪਿਸ ਪਰਤਣਾ ਸੀ..
ਸੋ ਕਾਹਲੀ ਕਾਹਲੀ ਪੈਡਲ ਮਾਰਦਾ ਹੋਇਆ ਆਪਣੀ ਮੰਜਿਲ ਵੱਲ ਵਧਣ ਲੱਗਾ..!
ਰਾਹ ਵਿਚ ਲੀਲ,ਧੰਨੇ-ਚੀਮੇ ਤੇ ਹੋਰ ਵੀ ਕਿੰਨੇ ਸਾਰੇ ਪਿੰਡ ਟੱਪਦਾ ਹੋਇਆ ਅਜੇ ਕਾਹਲਵਾਂ ਕੋਲ ਹੀ ਹੋਵਾਂਗਾ ਕੇ ਪਿੱਛੋਂ ਸੜਕ ਤੇ ਧੂੜ ਜਿਹੀ ਉੱਡਦੀ ਦਿੱਸੀ..ਮੈਂ ਵੀ ਆਪਣੀ ਸਪੀਡ ਚੱਕ ਦਿੱਤੀ..!
ਮਸੀਂ ਪਿੰਡ ਪਹੁੰਚਿਆਂ ਹੀ ਸਾਂ ਕੇ ਮਗਰੋਂ ਕਿੰਨੀਆਂ ਸਾਰੀਆਂ ਗੱਡੀਆਂ ਦਾ ਵੱਡਾ ਸਾਰਾ ਕਾਫਲਾ ਐਨ ਉੱਤੇ ਹੀ ਆਣ ਚੜਿਆ..!
ਲੋਹੇ ਦੀਆਂ ਬੁਲਟ ਪ੍ਰੂਫ਼ ਚਾਦਰਾਂ ਨਾਲ ਢੱਕੀਆਂ ਹੋਈਆਂ ਕਿੰਨੀਆਂ ਸਾਰੀਆਂ ਐਲਵਿਨ ਨਿਸ਼ਾਨ ਗੱਡੀਆਂ,ਸਵਰਾਜ ਮਜਦਾ ਅਤੇ ਬੁਲੇਟ ਪ੍ਰੂਫ਼ ਜਿਪਸੀਆਂ ਤੇ ਮਸ਼ੀਨਗੰਨਾਂ,ਅਸਾਲਟਾਂ ਅਤੇ ਐਸ.ਐੱਲ.ਆਰਾਂ ਅਤੇ ਹੋਰ ਵੀ ਅੱਤ ਆਧੁਨਿਕ ਹਥਿਆਰਾਂ ਦੀ ਖੁੱਲੀ ਨੁਮਾਇਸ਼ ਕਰਦੇ ਕਿੰਨੇ ਸਾਰੇ ਨਿਹੰਗ ਬਾਣੇ ਵਾਲੇ ਸਿੰਘ ਸੜਕ ਤੇ ਤੁਰੇ ਜਾਂਦਿਆਂ ਨੂੰ ਰਾਹ ਤੋਂ ਲਾਂਬੇ ਹੋਣ ਦਾ ਇਸ਼ਾਰਾ ਕਰੀ ਜਾ ਰਹੇ ਸਨ..!
ਜੋ ਨਾ ਹਟਦਾ ਉਸ ਨੂੰ ਮੋਟੀ ਸਾਰੀ ਗਾਹਲ ਪਰੋਸ ਦਿੱਤੀ ਜਾਂਦੀ!
ਮੈਂ ਵੀ ਸਾਈਕਲ ਕੱਚੇ ਲਾਹ ਲਿਆ..
ਸਭ ਤੋਂ ਅਗਲੀ ਜਿਪਸੀ ਦੇ ਉੱਤੇ ਵੱਡੇ ਮੈਗਜੀਨ ਵਾਲੀ ਮਸ਼ੀਨ ਗੰਨ ਲੱਗੀ ਹੋਈ ਸੀ..
ਐਨ ਉੱਤੇ ਵੱਡੇ ਸਾਰੇ ਦੁਮਾਲੇ ਤੇ ਭਾਰੇ ਸਰੀਰ ਵਾਲਾ ਨਿਹੰਗ ਸਿੰਘ ਉਚੀ ਉਚੀ ਬੱਕਰੇ ਬੁਲਾਉਂਦਾ ਹੋਇਆ ਕਿਸੇ ਨੂੰ ਮਾਂ ਭੈਣ ਦੀਆਂ ਗੰਦੀਆਂ ਗਾਹਲਾਂ ਕੱਢੀ ਜਾ ਰਿਹਾ ਸੀ..!
ਲਾਗੇ ਹੀ ਇੱਕ ਬੋਹੜ ਹੇਠ ਬਣੇ ਥੜੇ ਤੇ ਇੱਕ ਬਾਪੂ ਜੀ ਬੈਠੇ ਹੋਏ ਸਨ..ਮੈਂ ਸਾਈਕਲ ਸਟੈਂਡ ਤੇ ਲਾ ਕੇ ਓਹਨਾ ਕੋਲ ਬੈਠ ਗਿਆ..!
ਆਖਣ ਲੱਗੇ ਓਧਰ ਨਾ ਵੇਖ..ਇਹ ਸਰਕਾਰੀ ਸਹਿ ਤੇ ਪਲਦਾ ਹੋਇਆ ਦਹਿਸ਼ਤਗਰਦ ਅਜੀਤ ਸਿੰਘ ਪੂਹਲਾ ਹੈ..
ਜਿਹੜਾ ਕੁਝ ਦਿਨਾਂ ਤੋਂ ਗਾਲੋਵਾਲ ਨਾਮੀ ਪਿੰਡ ਦੇ ਕਿਸੇ ਗੁਰਿੰਦਰ ਸਿੰਘ ਨੂੰ ਲੱਭਦਾ ਫਿਰਦਾ ਏ..ਅੱਖਾਂ ਬਿਲਕੁਲ ਵੀ ਨਾ ਮਿਲਾਵੀਂ..ਇਹਨਾਂ ਨੂੰ ਕਿਸੇ ਨੂੰ ਵੀ ਚੁੱਕ ਕੇ ਖਪਾ ਦੇਣ ਦੀ ਪੂਰੀ ਖੁੱਲ ਏ..!
ਦਸ ਕੂ ਮਿੰਟ ਚੱਲੇ ਦਹਿਸ਼ਤਗਰਦੀ ਦੇ ਇਸ ਨੰਗੇ ਨਾਚ ਮਗਰੋਂ ਉੱਡਦੀ ਹੋਈ ਧੂੜ ਅੱਖੋਂ ਓਹਲੇ ਹੋ ਗਈ ਤੇ ਮਗਰੋਂ ਮਹਿਸੂਸ ਕੀਤਾ ਕੇ ਆਮ ਇਨਸਾਨ ਦੀ ਵੁੱਕਤ ਇਹਨਾਂ ਦਰਿੰਦਿਆਂ ਸਾਹਵੇਂ ਕਿਸੇ ਨਾਲੀ ਦੇ ਕੀੜੇ ਤੋਂ ਵੱਧ ਨਹੀਂ ਸੀ..
ਦੱਸਦੇ ਇਸੇ ਇਨਸਾਨ ਨੇ ਉੱਨੀ ਸੌ ਸਤਾਨਵੇਂ ਵਿਚ ਜਦੋਂ ਇਕ ਉਘੇ ਪੰਥਕ ਢਾਡੀ ਦੀ ਤੇਰਾਂ ਸਾਲ ਦੀ ਪੋਤਰੀ ਜਬਰਦਸਤੀ ਚੁੱਕ ਲਈ ਤਾਂ ਉਹ ਸਿੰਘ ਸ੍ਰੀ ਹਰਗੋਬਿੰਦ ਪੁਰ ਵਿਚ ਹੁੰਦੇ ਇੱਕ ਅਕਾਲੀ ਸਮਾਗਮ ਵਿਚ ਪੰਥ ਰਤਨ ਅਤੇ ਉਸ ਵੇਲੇ ਦੇ ਨਵੇਂ ਬਣੇ ਮੁਖ ਮੰਤਰੀ ਸਾਹਵੇਂ ਪੇਸ਼ ਹੋ ਗਿਆ..!
ਪੂਰੀ ਗੱਲ ਸੁਣਨ ਮਗਰੋਂ ਪੰਥ ਰਤਨ ਕੋਲ ਹੀ ਬੈਠੇ ਇਲਾਕੇ ਦੇ ਵਿਧਾਇਕ ਕੈਪਟਨ ਬਾਠ ਨੂੰ ਹੱਸਦਿਆਂ ਹੋਇਆ ਆਖਣ ਲੱਗਾ “ਬਾਠ ਸਾਬ ਵੇਖ ਲਵੋ ਤੁਹਾਡਾ ਯਾਰ (ਪੂਹਲਾ) ਕੀ ਕਰੀ ਜਾਂਦਾ ਏ..ਸਮਜਾਓ ਕੁਝ ਉਸਨੂੰ..
ਦੱਸਦੇ ਸਟੇਜ ਤੇ ਹਾਸਾ ਪੈ ਗਿਆ ਤੇ ਗੱਲ ਆਈ ਗਈ ਹੋ ਗਈ..
ਪੂਹਲੇ ਵਰਗੇ ਮੋਹਰਿਆਂ ਦੀ ਸਿਸਟਮ ਨੂੰ ਹਮੇਸ਼ਾ ਹੀ ਲੋੜ ਰਹਿੰਦੀ ਆਈ ਏ..
ਇਹ ਕਿਸੇ ਨਾ ਕਿਸੇ ਰੂਪ ਵਿਚ ਅੱਗੋਂ ਵੀ ਪੈਦਾ ਕੀਤੇ ਜਾਂਦੇ ਰਹਿਣਗੇ..ਪਰ ਇੱਕ ਹਕੀਕਤ ਜਿਹੜੀ ਇਹਨਾਂ ਦੇ ਮਨਾ ਵਿਚੋਂ ਜਾਣ ਬੁਝ ਕੇ ਵਿਸਾਰ ਦਿੱਤੀ ਜਾਂਦੀ ਏ ਕੇ ਇਹਨਾਂ ਦਾ ਵਜੂਦ ਬਹੁਤ ਥੋੜ ਚਿਰਾ ਹੁੰਦਾ ਏ ਤੇ ਲੋੜ ਪੂਰੀ ਹੋਣ ਮਗਰੋਂ ਇਹ ਵਰਤੇ ਹੋਏ ਨੈਪਕਿਨ ਵਾਂਙ ਕੂੜੇ ਦੇ ਢੇਰਾਂ ਤੇ ਪਏ ਅਕਸਰ ਹੀ ਮਿਲ ਜਾਇਆ ਕਰਦੇ ਨੇ!
ਕਿਓੰਕੇ ਕਿਸੇ ਸਹੀ ਆਖਿਆ ਏ ਕੇ “ਸਦਾ ਨਾ ਬਾਗੀਂ ਬੁਲਬੁਲ ਬੋਲੇ ਸਦਾ ਨਾ ਮੌਜ ਬਹਾਰਾਂ”
ਮਜਬੂਰੀ
ਰਮਾ ਦਾ ਵਿਆਹ ਖੁਸ਼ੀ-ਖੁਸ਼ੀ ਸਪੰਨ ਹੋ ਗਿਆ। ਰਮਾ ਵਿਆਹ ਤੋਂ ਬਾਅਦ ਫੇਰਾਪਾਉਣ ਪੇਕੇ ਆਈ । ਸਾਰੇ ਰਮਾ ਦੇ ਵਿਆਹ ਦੀ ਵੀਡੀਓ ਕੈਸਿਟ ਦੇਖ ਰਹੇ ਸੀ। ਸਾਰਿਆਂ ਨੂੰ ਵਿਆਹ ਦੇ ਸੀਨ ਦੁਬਾਰਾ ਤਾਜ਼ੇ ਹੋ ਗਏ । ਇਕ ਸੀਨ ਤੇ ਰਮਾ ਦੀਆਂ ਅੱਖਾਂ ਟਿਕ ਗਈਆਂ। ਉਸਨੇ ਮੂਵੀ ਉੱਥੇ ਰੋਕ ਦਿੱਤੀ ਉਸਨੇ ਮੂਵੀ ਦੁਬਾਰਾ ਚਲਾਈ। ਨੌਕਰਾਣੀ ਦੇ ਹੱਥ ਵਿੱਚ ਆਪਣਾ ਹਾਰ ਦੇਖ ਕੇ ਉਹ ਹੈਰਾਨ ਸੀ। ਉਸਤੋਂ ਬਾਅਦ ਨੌਕਰਾਣੀ ਮੂਵੀ ਵਿਚੋ ਗਾਇਬ ਹੀ ਸੀ ।
ਨੌਕਰਾਣੀ ਨੇ ਪਹਿਲਾ ਤਾਂ ਸਾਫ ਇਨਕਾਰ ਕਰ ਦਿੱਤਾ । ਜਦ ਉਸਨੂੰ ਡਰਾਵਾ ਦਿੱਤਾ ਤਾਂ ਉਸਨੇ ਮੂੰਹ ਖੋਲ੍ਹਿਆ । “ਮੇਰੀ ਧੀ ਸੀਤੋ ਦੀ ਮੰਗਣੀ ਹੋਈ । ਮੇਰੇ ਕੁੜਮ ਨੇ ਪੰਜਾਹ ਹਜ਼ਾਰ ਦੀ ਮੰਗ ਕੀਤੀ । ਉਸਨੇ ਕਿਹਾ ਜੇ ਵਿਆਹ ਤੋਂ ਇਕ ਦਿਨ ਪਹਿਲਾ ਨਾ ਦਿੱਤੇ ਤਾਂ ਬਰਾਤ ਨਹੀਂ ਆਵੇਗੀ
ਰਮਾ ਦੇ ਵਿਆਹ ਵਿੱਚ ਹਾਰ ਦੇਖ ਕੇ ਮੈਨੂੰ ਸੀਤੋ ਯਾਦ ਆਣ ਲੱਗੀ। ਮੈਂ ਸੋਨੇ ਦਾ ਸੈੱਟ ਚੋਰੀ ਕਰ ਲਿਆ ।ਮੈਂ ਸੋਚਿਆ ਸੀ ਵੇਚ ਕੇ ਧੀ ਨੂੰ ਵਿਆਹ ਦੇਵਾਂਗੀ। ਇਹ ਅੱਗ ਲੱਗਣੀ ਮੂਵੀ ਨੇ ਸਾਰਾ ਭੇਦ ਖੋਲ੍ਹ ਦਿੱਤਾ । ਮੇਰੀ ਮਜ਼ਬੂਰੀ ਮੂਵੀ ਨੇ ਸ਼ਰੇਆਮ ਨੰਗੀ ਕਰਤੀ । ਉਹ ਰੋਣ ਲੱਗ ਗਈ ।
ਅੰਬਰੀ ਚੜੀ ਗੁੱਡੀ
ਨਿੱਕਾ ਜਿਹਾ ਬੱਚਾ ਬਾਪੂ ਨਾਲ ਟਰੈਕਟਰ ਤੇ ਸ਼ਹਿਰ ਜਾਂਦਾ, ਭਮੱਤਰਿਆ ਵੱਡੀਆਂ ਵੱਡੀਆਂ ਦੁਕਾਨਾਂ ਦੇਖਦਾ, ਕਦੇ ਕਿਸੇ ਦੁਕਾਨ ਮੂਹਰੇ ਖੜ ਜਾਂਦਾ ਕਦੇ ਕਿਸੇ ਮੂਹਰੇ। ਜਦੋਂ ਖੇਡਾਂ ਮਿਲਦੀਆਂ ਤਾਂ ਚਾਂਭਲਿਆ ਫਿਰਦਾ ਜਿਵੇਂ ਭਾਪੇ ਦੀ ਜੇਬ ਚੋਂ ਸਾਰਾ ਸ਼ਹਿਰ ਖ਼ਰੀਦ ਲੈਣਾ ਹੋਵੇ। ਅਖੀਰ ਘਰ ਨੂੰ ਮੁੜਨ ਲੱਗਿਆ ਯਾਦ ਆਉਂਦਾ ਕਿ ਹਾਏ ਯਾਰ ਜਿਹੜੀ ਚੀਜ ਸਭ ਤੋਂ ਜ਼ਰੂਰੀ ਸੀ ਉਹ ਤਾਂ ਚਾਅ ਚਾਅ ਚ ਭੁੱਲ ਹੀ ਗਏ ਸੀ ਫੇਰ ਦੁਕਾਨ ਮੂਹਰੇ ਜਿੱਦ ਕਰਦਾ ..ਰੋਂਦਾ.. ਬਾਪੂ ਤੇ ਗੁੱਸਾ ਵੀ ਚੜਦਾ , ਪਰ ਫੇਰ ਬਾਪੂ ਦਾ ਬਾਹਲਾ ਮੋਹ ਆਉਂਦਾ ਜਦੋਂ ਬਾਪੂ ਦੁਕਾਨ ਅੰਦਰ ਜਾ ਕੇ ਕਹਿੰਦਾ… “ਲਾਲਾ ਇਹਨੂੰ ਆ ਗੁੱਡੀ ਬਣਾਉਣ ਆਲੇ ਤਾਅ ਦੇ ਦੇ ਯਾਰ .. ਰੰਗ ਬੇਰੰਗ ਜੇਹੇ .. ਨਾਲੇ ਡੋਰ ਆਲ਼ੀਆ ਦੋ ਅੱਟੀਆ ਜੀਆਂ ਵੀ ਦੇ ਦੀਂ ..
ਪਿੰਡ ਮੁੜਦਿਆਂ ਰੇਹ ਆਲ਼ੀ ਟਰਾਲੀ ਤੇ ਬੈਠਾ ਤਾਅ ਤੇ ਡੋਰ ਆਲ਼ੇ ਲਫਾਫੇ ਨੂੰ ਸੰਭਾਲ ਸੰਭਾਲ ਰੱਖਦਾ. ਘਰੇ ਵੜਦਿਆਂ ਹੀ ਟਰਾਲੀ ਦੇ ਡਾਲ਼ੇ ਤੋਂ ਛਾਲ ਮਾਰਦਾ .. ਖ਼ੁਸ਼ੀ ਚ ਸੈਕਲ ਚੱਕ ਬਾਹਰ ਨਿਕਲ ਜਾਂਦਾ ਹਾਣੀਆਂ ਨੂੰ ਦੱਸਣ ਲਈ। ਫੇਰ ਤਾਅ ਨਾਲ ਰੰਗ ਬੇਰੰਗ ਲੰਮੇ ਲੰਮੇ ਪੂੰਝਿਆਂ ਆਲ਼ੀ ਦੋ ਰੰਗੀ ਬਾਹਲ਼ੀ ਸੋਹਣੀ ਗੁੱਡੀ ਬਣਾਉਂਦਾ ,, ਵੱਡੀ ਬੇਬੇ ਤੋਂ ਡੋਰ ਆਲ਼ੀ ਅੱਟੀ ਨੂੰ ਡੱਕੇ ਤੇ ਵਲ੍ਹੇਟਣਾ ਸਿੱਖਦਾ ,, ਲੰਮਾ ਤੋਣਾ ਪਾਕੇ ਜਦੋਂ ਗੁੱਡੀ ਉਡਾਉਂਦਾ ਤਾਂ ਉਹ ਪਹਿਲਾਂ ਨਾਂਹ ਨੁਕਰ ਜਿਹੀ ਕਰਦੀ ਆ ਫੇਰ ਕੋਠਿਆਂ ਤੋਂ ਹੁੰਦੀ ਹੋਈ ਅੰਬਰੀ ਚੜ ਜਾਂਦੀ ਆ। .. ਆਸੇ ਪਾਸੇ ਗਲੀ ਗਵਾਂਢ ਦੇ ਜਵਾਕਾਂ ਚ ਚਰਚਾ ਹੁੰਦੀ ਆ ਕੇ ਆਹ ਐਡੀ ਸੋਹਣੀ ਗੁੱਡੀ ਕਿਸਦੀ ਆ ਯਾਰ।
ਇਕ ਦਿਨ ਜਵਾਕ ਚਾਈਂ ਚਾਈਂ ਕੋਠੇ ਚੜਦਾ ਹਵਾ ਦਾ ਰੁਖ ਦੇਖ ਗੁੱਡੀ ਚੜਾਉਦਾ, ਅੱਜ ਉਸਦੀਂ ਗੁੱਡੀ ਐਸੀ ਚੜੀ ਕੇ ਅਸਮਾਨੀ ਗੱਲਾਂ ਕਰਦੀ ਆ, ਸਭ ਤੋਂ ਉਚੀ ਸਭ ਤੋਂ ਸੋਹਣੀ। ਸਾਰੇ ਕੋਠਿਆਂ ਤੋਂ ਆਵਾਜ਼ਾਂ ਦਿੰਦੇ ਆ… “ਚੜਗੀ ਅੰਬਰੀ-ਚੜਗੀ ਅੰਬਰੀ”। ਅੱਜ ਜਿਵੇਂ ਉਸਦਾ ਹੀ ਦਿਨ ਹੋਵੇ, ਹਵਾ ਟਿਕ ਜਾਂਦੀ ਏ, ਥੱਲੇ ਤੋਂ ਆਵਾਜ਼ ਪੈਂਦੀਂ ਆ.. ਉਹ ਡੋਰ ਕੋਠੇ ਤੇ ਪਏ ਗੱਡੇ ਦੇ ਵਿੱਢ ਨਾਲ ਬੰਨ੍ਹ ਕੇ ਥੱਲੇ ਤੁਰ ਜਾਂਦਾ.. ਮੱਝਾਂ ਨੂੰ ਪੱਠੇ ਪਾਉਂਦਾ, ਤੂੜੀ ਦੀਆਂ ਪਿੰਡਾਂ ਭਰਦਾ ਪਰ ਧਿਆਨ ਅੰਬਰੀਂ ਚੜੀ ਗੁੱਡੀ ਚ ਹੀ ਹੁੰਦਾ। ਕੰਮ ਨਬੇੜ ਜਦੋਂ ਉਹ ਗੁੱਡੀ ਲਾਉਣ ਲੱਕੜ ਦੀ ਪੌੜੀ ਚੜਦਾ ਤਾਂ ਹਾਲੇ ਅੱਧ ਚ ਹੀ ਹੁੰਦਾ ਕਿ ਡੋਰ ਟੁੱਟਦੀ ਉਸ ਦੇ ਸਿਰ ਉੱਤੋਂ ਹੁੰਦੀ ਹੋਈ ਵਿਹੜਾ ਟੱਪ ਜਾਂਦੀ ਆ, ਉਹ ਭਮੱਤਰਿਆ ਅੱਧ ਚੋ ਛਾਲ ਮਾਰਦਾ ਟੁੱਟੀ ਡੋਰ ਤੇ ਹੱਥੋਂ ਛੁੱਟੀ ਗੁੱਡੀ ਵੱਲ ਭੱਜਦਾ, ਫਿਰ ਬਾਰ ਚੋ ਕਮਲਿਆ ਵਾਂਗ ਮੁੜਦਾ ਸੈਕਲ ਚੱਕਦਾ, ਪਿੱਛੇ ਭੱਜਦੀ ਬੀਬੀ ਨੂੰ ਬਸ ਐਨਾ ਹੀ ਸੁਣਦਾ… “ਉਹ ਬੀਬੀਏ ਮੇਰੀ ਗੁੱਡੀ ਤਾਂ ਗਈ…
ਖੇਤਾਂ ਖਾਲਾਂ ਕੰਡਿਆਂ ਰੋੜਿਆਂ ਉੱਤੋਂ ਦੀ ਠੇਡੇ ਵੱਜਦੇ ਆ ਫਿਰ ਵੀ ਉਹ ਵਾਹੋ ਵਾਹੀ ਭੱਜਦਾ ਵਾਹਣਾ ਵਿੱਚ ਦੀ ਡਿੱਗਦਾ ਜਦੋਂ ਆਪਣੀ ਗੁੱਡੀ ਤੱਕ ਪਹੁੰਚਦਾ ਤਾਂ ਉਹ ਸਾਰੀ ਇਉਂ ਪਾਟੀ ਹੁੰਦੀ ਆ ਜਿਵੇਂ ਰੋਈਆਂ ਚ ਚਾਂਭਲੇ ਕੁੱਤੇ ਮੂੰਹ ਚ ਲੀਰਾਂ ਫਸਾ ਫਸਾ ਪਾੜਦੇ ਆ। ਉਦਾਸ ਮਨ ਨਾਲ ਠੇਡੇ ਵੱਜੇ ਪੈਰਾਂ ਚੋਂ ਕੰਡੇ ਕੱਢਦਾ, ਅੱਧ ਪਚੱਧੀ ਡੋਰ ਕੱਠੀ ਕਰਦਾ ਉਹ ਵੀ ਉੱਥੇ ਮੱਝਾਂ ਚਾਰਦੇ ਮਸ਼ਟੰਡੇ ਖੋਹ ਲੈਂਦੇ ਆ। ਭਰੀਆਂ ਅੱਖਾਂ ਨਾਲ ਬਾਪੂ ਦੀ ਕੁੱਟ ਤੋਂ ਡਰਦਾ ਤੇ ਪਾਟੀ ਗੁੱਡੀ ਦੇ ਦਰਦ ਲਈ ਚੋਰੀ ਚੋਰੀ ਘਰੇ ਵੜਦਾ, ਭੁੱਬਾਂ ਮਾਰ ਉਡੀਕ ਰਹੀ ਬੀਬੀ ਦੀ ਬੁੱਕਲ ਚ ਵੜ ਜਾਂਦਾ ਜਿਵੇਂ ਸਾਰਿਆਂ ਤੋਂ ਲੁੱਕ ਜਾਣਾ ਚਾਹੁੰਦਾ ਹੋਵੇ। ਦੱਸਦੇ ਦਾ ਗੱਚ ਭਰ ਜਾਂਦਾ, ਫਿਰ ਲੋਕਾਂ ਦੀਆਂ ਚੜ੍ਹੀਆਂ ਗੁੱਡੀਆਂ ਵੱਲ ਦੇਖਦਾ ਕਹਿੰਦਾ… ”ਮੇਰੇ ਕੋਲ ਤਾਂ ਕੁਝ ਵੀ ਨੀ ਬਚਿਆ ਬੀਬੀਏ”।
ਬੀਬੀ ਘੁੱਟਕੇ ਕਾਲਜੇ ਨਾਲ ਲਾਉਂਦੀ ਦਿਲਾਸੇ ਦਿੰਦੀ ਆ, ਪੈਰ ਦੇ ਗੁੰਠੇ ਚੋਂ ਸਿਮਦੇ ਲਹੂ ਵੱਲ ਦੇਖ ਬੀਬੀ ਦੀਆਂ ਅੱਖਾਂ ਭਰ ਆਉਂਦੀਆਂ, ਚੁੰਨੀ ਦੇ ਪੱਲੇ ਨਾਲ ਲੀਰ ਪਾੜ ਕੇ ਗੂਠੇ ਤੇ ਬੰਨ੍ਹਦੀ ਆ ਫਿਰ ਛੇਈ ਦੇਣੇ ਅੰਦਰੋਂ ਪੇਟੀ ਤੇ ਵਿਛੀ ਚਾਦਰ ਥੱਲੋਂ ਪੈਸੇ ਕੱਢ ਕੇ ਜੇਬ ‘ਚ ਪਾਉਂਦੀ ਬਾਪੂ ਦਾ ਡਰ ਲਾਉਂਦੀ ਬੋਲਦੀ ਆ… “ਵੇਖ ਲਾ ਬੋਲਦਾ ਨੀ ਮੇਰਾ ਪੁੱਤ ਲੰਮੇ ਲੰਮੇ ਰੰਗ ਬਰੰਗੇ ਪਹੁੰਚਿਆਂ ਆਲੀ ਬਾਹਲੀ ਸੋਹਣੀ ਗੁੱਡੀ ਬਣਾਊਗਾ, ਇੱਕ ਦਿਨ ਫਿਰ ਮੇਰੇ ਪੁੱਤ ਦੀ ਗੁੱਡੀ ਸਾਰਿਆਂ ਤੋਂ ਉੱਚੀ ਜਾਊਗੀ , ਵੇਖ ਲਈ ਕਰਨੇ ਦੇ ਭਾਪੇ ਅੰਬਰਾਂ ਤੇ ਜਾਊ ਮੇਰੇ ਪੁੱਤ ਦੀ ਗੁੱਡੀ ਇਕ ਦਿਨ.. ਬੋਲਦਾ ਨੀ ਵੇਖੀ ਜਾਈਂ…!
ਮੈ ਜ਼ਿੰਦਗੀ ਦੀਆਂ ਪੈਤੀ ਕੁ ਪੱਤਝੜਾਂ ਤੇ ਬਹਾਰਾਂ ਵੇਖ ਆਇਆ, ਬਹੁਤ ਧੋਖੇ ਖਾਧੇ ਤੇ ਬਥੇਰੀਆਂ ਯਾਰੀਆਂ ਨਿਭਾਈਆਂ , ਬੜੀ ਵਾਰ ਡਿੱਗੇ ਹਾਂ ਬੜੀ ਵਾਰ ਉੱਠੇ ਆ, ਪਿੰਡ ਰਹਿੰਦਿਆਂ ਰਿਸ਼ਤਿਆਂ ਦਾ ਨਿੱਘ ਵੀ ਰੱਜ ਕੇ ਮਾਣਿਆ ਤੇ ਪਰਦੇਸਾਂ ਚ ਆਪਣਿਆਂ ਦੇ ਵਿਛੋੜੇ ਵੀ ਝੱਲੇ ਆ, ਘਾਟੇ ਵੀ ਬੜੇ ਆ ਜ਼ਿੰਦਗੀ ਚ ਤੇ ਬਹੁਤ ਕੁਝ ਔਕਾਤ ਨਾਲੋਂ ਵੀ ਵੱਧ ਮਿਲਿਆ ਪਰ ਕਦੇ ਬਹੁਤੀ ਚੜ੍ਹੇ ਲਹਿੰਦੇ ਦੀ ਪਰਵਾਹ ਨੀ ਕਰੀ ਦੀ।
ਮੈਂ ਜ਼ਿੰਦਗੀ ਦੀਆਂ ਮੁਸ਼ਕਲਾਂ ਵਾਲੀ ਡੋਰ ਬਾਹਲੇ ਆਰੀ ਹੁਣ ਵੀ ਕੋਠੇ ਤੇ ਪਏ ਗੱਡੇ ਦੇ ਵਿੱਢ ਨਾਲ ਬੰਨ੍ਹਕੇ ਪਰਵਾਰ ਦੀਆਂ ਖੁਸ਼ੀਆਂ ਤੇ ਬੱਚਿਆਂ ਦੇ ਹਾਸਿਆਂ ਦੀਆਂ ਪੰਡਾਂ ਭਰਨ ਥੱਲੇ ਆ ਜਾਨਾ.. ਕਿਉਂਕਿ ਮੈਨੂੰ ਬਹੁਤੀ ਫ਼ਿਕਰ ਨੀ ਹੁੰਦੀ ਕੇ ਪਿੱਛੋ ਕੋਈ ਮੇਰੀ ਚੜ੍ਹੀ ਗੁੱਡੀ ਦੀ ਡੋਰ ਕੱਟ ਦੇਊਗਾ “ਵਾਹਿਗੁਰੂ” ਕਰਕੇ ਮੇਰੇ ਕੋਲ ਰੱਬ ਦੇ ਆਸਰੇ ਵਰਗੀ ਉਹ “ਮਾਂ” ਹੈਗੀ ਆ… ਜੋ ਛੇਤੀ ਦੇਣੇ ਮੇਰੇ ਜ਼ਖ਼ਮਾਂ ਤੇ ਚੁੰਨੀ ਦੇ ਪੱਲੇ ਨਾਲੋਂ ਲੀਰ ਪਾੜ ਕੇ ਬੰਨਦੀ ਮੈਨੂੰ ਹਿੱਕ ਨਾਲ ਲਾਕੇ ਬੋਲੂਗੀ… “ਵੇਖ ਲਾ ਬੋਲਦਾ ਨੀ ਮੇਰਾ ਪੁੱਤ ਬਾਹਲੀ ਸੋਹਣੀ ਗੁੱਡੀ ਬਣਾਊਗਾ, ਇੱਕ ਦਿਨ ਫਿਰ ਮੇਰੇ ਪੁੱਤ ਦੀ ਗੁੱਡੀ ਸਾਰਿਆਂ ਤੋਂ ਉੱਚੀ ਜਾਓਗੀ, ਵੇਖ ਲਈ ਕਰਨੇ ਦੇ ਭਾਪੇ ਅੰਬਰਾਂ ਤੇ ਜਾਊ ਮੇਰੇ ਪੁੱਤ ਦੀ ਗੁੱਡੀ ਇਕ ਦਿਨ.. ਬੋਲਦਾ ਨੀ ਵੇਖੀ ਜਾਈਂ…!
ਇਕ ਆਸ ਦੁਬਾਰਾ ਮਿਲਨ ਦੀ
ਮਾਰਗ ਦਰਸ਼ਕ
ਪਰ ਨਮਨ ਐਵੇ ਖੜ੍ਹਾ ਹੋ ਗਿਆ ਜਿਥੋ ਰੁੱਖ ਥੱਲੇ ਬੈਠਿਆਂ ਨੂੰ ਦੇਖ ਸਕੇ। ਪਰ ਉਹ ਨਾ ਦੇਖ ਸਕਣ।
ਕੁਝ ਸਮੇਂ ਬਾਦ ਮੁੰਡਾ ਪਾਰਕ ਤੋਂ ਬਾਹਰ ਜਾਣ ਲੱਗਾ ਨਮਨ ਨੇ ਪਵਨ ਦੇ ਕੰਨ ਵਿੱਚ ਕੁਛ ਕਿਹਾ ਤੇ ਪਵਨ ਉਸ ਮੁੰਡੇ ਦੇ ਪਿੱਛੇ ਚਲਾ ਗਿਆ।
ਨਮਨ ਕੁੜੀ ਦੇ ਪਿੱਛੇ-ਪਿੱਛੇ ਘਰ ਆ ਗਿਆ।
“ਤੂੰ ਅੱਜ ਕਿਸਨੂੰ ਮਿਲਣ ਗਈ ਸੀ। ਤੂੰ ਆਪਣੇ ਵੱਡੇ ਵੀਰੇ ਨੂੰ ਝੂਠ ਬੋਲ ਰਹੀ ਹੈ। ਮੈਂ ਤੈਨੂੰ ਉਸ ਲੜਕੇ ਨਾਲ ਬੈਠੇ ਦੇਖ ਲਿਆ ਸੀ। ”
ਨਮਨ ਦੀ ਭੈਣ ਮੰਜੂ ਥੋੜੀ ਜਿਹੀ ਘਬਰਾ ਗਈ।
ਤੂੰ ਤਾਂ ਸਹੇਲੀ ਤੋ ਕਾਪੀ ਲੈਣ ਗਈ ਸੀ ਫੇਰ ਉਥੇ ਕਿਵੇ ਪਹੁੰਚ ਗਈ। ਮੈਂ ਸਹੇਲੀ ਘਰ ਜਾ ਰਹੀ ਸੀ ਮੈਨੂੰ ਇਕ ਗੱਲ ਕਰਨ ਲਈ ਉਹ ਪਾਰਕ ਲੈਂ ਕੇ ਗਿਆ ਸੀ।
ਅੈਸੀ ਕਿਹੜੀ ਗੱਲ ਹੈ। ਤੂੰ ਉਸ ਬਾਰੇ ਕੀ ਜਾਣਦੀ ਹੈ? ਵੀਰੇ ਉਹ ਡਾਕਟਰ ਦਾ ਬੇਟਾ ਹੈ ਉਕ ਵੀ ਡਾਕਟਰੀ ਕਰ ਰਿਹਾ ਹੈ। ਪਰ ਉਸਨੂੰ ਸਾਦੇ ਰਹਿਣਾ ਚੰਗਾ ਲੱਗਦਾ ਹੈ।
ਮੈਨੂੰ ਫੋਨ ਦੇ, ਜਿਹੜਾ ਉਸਨੇ ਦਿੱਤਾ ਹੈ।
ਫੋਨ ਦੇਣ ਲੱਗਦੀ ਹੈ ਤਾਂ ਫੋਨ ਦੀ ਘੰਟੀ ਵੱਜ ਜਾਂਦੀ ਹੈ। ਨਮਨ ਸਪੀਕਰ ਤੇ ਫੋਨ ਕਰਕੇ ਮੰਜੂ ਨੂੰ ਦੇ ਦਿੰਦਾ ਹੈ।
‘ਮੰਜੂ ਕਲ ਸ਼ਾਮ ਚਾਰ ਵਜੇ ਘਰ ਤੋ ਸਾਰੇ ਗਹਿਣੇ ਤੇ ਰੁਪਏ ਲੈਂ ਕੇ ਪਾਰਕ ਵਿੱਚ ਆਵੀਂ।” ਨਮਨ ਫੋਨ ਕੱਟ ਦਿੰਦਾ ਹੈ।
ਨਮਨ ਸਮਝਾਣ ਦੇ ਲਹਿਜੇ ਵਿੱਚ ਕਹਿੰਦਾ ਹੈ ਅਵਾਰਾ ਕਿਸਮ ਦੇ ਮੁੰਡੇ ਇਵੇਂ ਨਹੀਂ ਬੁਲਾਉਂਦੇ ਹਨ ਸਮਝਦਾਰ ਲੜਕੇ ਕਦੇ ਵੀ ਗਲਤ ਸਲਾਹ ਨਹੀਂ ਦਿੰਦੇ। ਉਸੇ ਸਮੇਂ ਨਮਨ ਦੇ ਵਟਸ-ਅੈਪ ਤੇ ਵੀਡੀਓ ਆ ਜਾਂਦੀ ਹੈ।
ਉਹ ਮੰਜੂ ਨੂੰ ਦਿਖਾਦਾ ਹੈ। ਉਹ ਦੇਖ ਕੇ ਹੈਰਾਨ ਹੋ ਜਾਂਦੀ ਹੈ। ਉਹ ਛੋਟੀ ਜਿਹੀ ਬਸਤੀ ਵਿੱਚ ਰਹਿੰਦਾ ਹੈ। ਉਹ ਕਹਿੰਦਾ ਹੈ, ਇਸ ਵਾਰ ਮੱਛਲੀ ਜਲਦੀ ਫਸ ਗਈ। ਵੀਡੀਓ ਦੇਖਦੇ ਉਹ ਉਦਾਸ ਹੋ ਗਈ ਉਸਨੇ ਗੁੱਸੇ ਵਿੱਚ ਵੀਡਿਓ ਬੰਦ ਕਰ ਦਿੱਤੀ। ਮੰਜੂ ਦੀਆਂ ਅੱਖਾਂ ਖੁੱਲ੍ਹ ਗਈਆਂ।
ਮੰਜੂ ਵੀਰੇ ਦੇ ਗਲੇ ਲੱਗਕੇ ਕਹਿੰਦੀ ਹੈ। ਵੀਰ ਜੀ, ਤੁਸੀਂ ਮੈਨੂੰ ਬਚਾ ਲਿਆ। ਤੁਸੀਂ ਮੈਨੂੰ ਸਹੀ ਮਾਰਗ ਦਿਖਾਇਆ ਹੈ। ਤੁਸੀਂ ਮੇਰੇ ਮਾਰਗ ਦਰਸ਼ਕ ਹੋ।
Bappu
Love story
ਪੰਜਾਬ ਵਿੱਚ ਨਾ ਜਾਨੇ ਕਿੱਨੇ ਹੀ ਪਿੰਡ ਤੇ ਸ਼ਹਿਰ ਹਨ। ਅਜਿਹਾ ਕੋਈ ਵਿਰਲਾ ਹੀ ਪਿੰਡ ਹੋਵੇਗਾ ਜਿਸ ਵਿੱਚ ਕੋਈ ਪਿਆਰ ਦੀ ਕਹਾਣੀ ਨਾ ਹੋਵੇ ।ਇੱਦਾ ਹੀ ਇਹ ਕਹਾਣੀ ਏ ਪੰਜਾਬ ਦੇ ਇੱਕ ਛੋਟੇ ਜਿਹੇ ਪਿੰਡ ਦੇ ਦੋ ਪਿਆਰ ਕਰਨ ਵਾਲਿਆ ਦੀ । ਰਾਜਸਥਾਨ ਦੇ ਲਾਗੇ ਲੱਗਦਾ ਇਹ ਪਿੰਡ ਦੁਨੀਆ ਦਾ ਸੱਭ ਤੋਂ ਸੋਹਣਾ ਪਿੰਡ ਐ । ਜਿੱਥੇ ਮੈਂ ਅੱਪਣਾ ਬਚਪਨ ਬਿਤਾਇਆ ਅਪਣੀ ਜਵਾਨੀ ਮਾਣੀ ਤੇ ਇਸੇ ਪਿੰਡ ‘ਚ ਹੀ ਮੈਨੂੰ ਪਹਿਲੀ ਵਾਰੀ ਪਿਆਰ ਹੋਇਆ।
ਇਹ ਕਹਾਣੀ ਐ ਮੇਰੀ ਤੇ ਮੇਰੇ ਪਿਆਰ ਦੀ। ਮੈਂ ਮਜ੍ਹਬੀ ਸਿੱਖ ਜਾਤੀ ਨਾਲ ਸੰਬੰਧ ਰੱਖਦਾ। ਪਿਤਾ ਜੀ ਸਰਕਾਰੀ ਨੌਕਰੀ ਕਰਦੇ ਨੇ ਤਾ ਥੋੜਾ ਘਰੋ ਚੰਗਾ। ਪਰਿਵਾਰ ਚ ਮਾਂ ਪਿਉ ਤੇ ਤਿੰਨ ਭੈਣਾ ਨੇ।15 ਸਾਲ ਦਾ ਹੋਇਆ ਤਾਂ ਮਾਂ ਦਾ ਸਾਇਆ ਸਿਰ ਤੋਂ ਉੱਠ ਗਿਆ।ਹੋਲੀ-ਹੋਲੀ ਸੱਭ ਪਹਿਲਾ ਵਾਂਗ ਹੋ ਗਿਆ। ਮੈਂ ਇਸੇ ਪਿੰਡ ਦੇ ਸਰਕਾਰੀ ਸਕੂਲ ਵਿੱਚ ਪੜਦਾ ਸੀ।8ਵੀ ਤੱਕ ਤਾਂ ਸਾਡਾ ਮੁੰਡਿਆ ਦਾ ਹੀ ਸਕੂਲ ਸੀ।ਫਿਰ 9ਵੀ ਵਿੱਚ ਕੁੜੀਆ ਵੀ ਆ ਗੀਆ ਸਾਡੇ ਨਾਲ। ਹੋਲੀ ਹੋਲੀ ਜਾਣ-ਪਹਿਚਾਣ ਹੋਣ ਲੱਗੀ।ਕੁੜੀਆ ਤਾਂ ਬਹੁਤ ਆਈਆ ਪਰ ਮੈ ਕਦੇ ਕਿਸੇ ਕੁੜੀ ਵੱਲ ਧਿਆਨ ਹੀ ਨਹੀ ਮਾਰਿਆ ਸੀ ਪਰ ਕੁੱਝ ਦਿਨਾ ਬਾਅਦ ਉਨ੍ਹੇ ਵੀ ਦਾਖਲਾ ਲਿਆ।ਪਹਿਲੀ ਵਾਰ ਉਹਨੂੰ ਮੈਂ ਪ੍ਰਿੰਸੀਪਲ ਦੇ ਦਫਤਰ ‘ਚ ਦੇਖਿਆ ਤੇ ਦੇਖਦਾ ਹੀ ਰਹਿ ਗਿਆ।ਉਹਨੂੰ ਪਹਿਲੀ ਵਾਰ ਦੇਖ ਕੇ ਲੱਗਿਆ ਜਿੱਦਾ ਰੱਬ ਨੇ ਉਹਨੂੰ ਮੇਰੇ ਲਈ ਹੀ ਭੇਜਿਆ ਹੋਵੇ।ਮੈਂ ਘਰ ਆ ਕੇ ਵੀ ਉਹਦੇ ਬਾਰੇ ਹੀ ਸੋਚਦਾ ਰਿਹਾ ਤੇ ਰੱਬ ਅੱਗੇ ਅਰਦਾਸਾ ਕਰਦਾ ਰਿਹਾ ਕੇ ਉਹ ਮੇਰੇ ਵਾਲੇ ਸੈਕਸ਼ਨ ’ਚ ਹੀ ਆਵੇ। ਅੱਗਲੇ ਦਿਨ ਜਦੋ ਸਕੂਲ ਗਿਆ। ਸੁਹਬਾ ਦੀ ਪ੍ਰਥਾਨਾ ‘ਚ ਤਾਂ ਸੁੱਖ ਨਾਲ ਅਸੀ ਕਦੇ ਵੜੇ ਹੀ ਨਹੀ ਸੀ। ਪਰ ਜਿਵੇ ਹੀ ਪ੍ਰਾਥਨਾ ਖਤਮ ਹੋ ਜਾਂਦੀ ਅਸੀ ਕਲਾਸ ਵਿੱਚ ਪਹੁੰਚ ਜਾਂਦੇ ਸਾ। ਉਸ ਦਿਨ ਵੀ ਇੱਦਾ ਹੀ ਹੋਇਆ। ਮੈਂ ਜਿਵੇ ਹੀ ਕਲਾਸ ਵਿੱਚ ਵੜਿਆ ਤੇ ਉਹਨੂੰ ਪਹਿਲੇ ਬੈਂਚ ਤੇ ਬੈਠੀ ਦੇਖ ਕੇ ਮੇਰੀ ਖੁਸ਼ੀ ਦਾ ਕੋਈ ਠਿਕਾਨਾ ਨਾ ਰਿਹਾ ਮੈਂ ਬਹੁਤ ਖੁਸ਼ ਸੀ ਓਸ ਦਿਨ।ਜਿਵੇ ਜਿਵੇ ਦਿਨ ਬੀਤੇ ਤਾਂ ਮੇਰੀ ਉਹਦੇ ਵੱਲ ਖਿੱਚ ਵੱਧਣ ਲੱਗੀ।ਉਹਦਾ ਨਾਮ ਰਮਨ (ਬਦਲਿਆ ਨਾਮ) ਸੀ।ਮਿਸਤਰੀਆ ਦੀ ਕੁੜੀ ਸੀ। ਆਪਣੇ ਸਕੂਲ ਦੀ ਸੱਭ ਤੋਂ ਹੁਸ਼ਿਆਰ ਕੁੜੀ ਸੀ। ਇਸੇ ਗੱਲ ਨੇ ਮੈਨੂੰ ਡਰਾ ਕੇ ਰੱਖਿਆ ਸੀ ਨਾ ਜਾਣੇ ਮੇਰੇ ਵਰਗੇ ਨਲਾਇਕ ਨੂੰ ਉਹ ਪਸੰਦ ਕਰੂ ਜਾ ਨਹੀ।ਸਾਲ ਦੇ ਖਤਮ ਹੁੰਦੇ-ਹੁੰਦੇ ਸਾਡੀ ਦੋਸਤੀ ਕਾਫੀ ਚੰਗੀ ਤੇ ਪੱਕੀ ਹੋ ਗਈ ਸੀ ਤੇ ਇਸ ਦੋਸਤੀ ਨੇ ਕਦੋ ਪਿਆਰ ਦਾ ਰੂਪ ਲੈ ਲਿਆ ਸਾਨੂੰ ਦੋਨਾ ਨੂੰ ਪਤਾ ਹੀ ਨਾ ਲੱਗਿਆ।
ਰੱਬ
ਫੌਜ ਚੋ ਰਿਟਾਇਰ ਕਰਨਲ ਬਲਬੀਰ ਸਿੰਘ ਜੀ ਦਾ ਸੀ..ਸੁਣਿਆ ਸਖਤ ਸੁਭਾ ਦੇ ਮਾਲਕ ਅੱਖਾਂ ਹੀ ਅੱਖਾਂ ਵਿਚ ਅਗਲੇ ਦੀ ਜਾਨ ਕੱਢ ਲਿਆ ਕਰਦੇ..!
ਇੱਕ ਦਿਨ ਸਪਲਾਈ ਵਾਲਾ ਟਰੱਕ ਆਉਣਾ ਸੀ..
ਕਾਗਜੀ ਕਾਰਵਾਈ ਪੂਰੀ ਕਰ ਹੀ ਰਿਹਾ ਸਾਂ ਕੇ ਬਾਹਰ ਰੌਲਾ ਪੈ ਗਿਆ..
ਇੱਕ ਬੰਦਾ ਤੇਲ ਪਾਉਣ ਵਾਲੇ ਮਿੱਠੂ ਸਿੰਘ ਨੂੰ ਜੂੜੇ ਤੋਂ ਫੜੀ ਧੂੰਹਦਾ ਹੋਇਆ ਅੰਦਰ ਲਿਆ ਰਿਹਾ ਸੀ..!
ਅੰਦਰ ਵੜ ਆਖਣ ਲੱਗਾ “ਆਪਣੇ ਮਾਲਕ ਨੂੰ ਸੱਦੋ”
ਪੁੱਛਿਆ ਕੀ ਗੱਲ ਹੋਈ ਤਾਂ ਮਿੱਠੂ ਸਿੰਘ ਨੂੰ ਚਪੇੜ ਮਾਰਦਾ ਆਖਣ ਲੱਗਾ..”ਪੈਟਰੋਲ ਦੀ ਥਾਂ ਡੀਜਲ ਨਾਲ ਟੈਂਕੀ ਭਰ ਦਿੱਤੀ ਇਸ ਕੰਜਰ ਨੇ..ਵੱਡਾ ਨੁਕਸਾਨ ਹੋ ਗਿਆ..ਕੌਣ ਭਰੂ ਹੁਣ ਇਹ ਨੁਕਸਾਨ”
ਹੰਜੂ ਪੂੰਝਦੇ ਮਿੱਠੂ ਸਿੰਘ ਵੱਲ ਨਜਰ ਗਈ ਤਾਂ ਉਸਦੇ ਘਰ ਦੇ ਹਾਲਾਤ ਅੱਖਾਂ ਅੱਗੇ ਘੁੰਮ ਗਏ..
ਅਜੇ ਪਿਛਲੇ ਹਫਤੇ ਹੀ ਪਿਓ ਦੀ ਅਚਾਨਕ ਹੋ ਗਈ ਮੌਤ ਦਾ ਵਾਸਤਾ ਪਵਾ ਕੇ ਨੌਕਰੀ ਤੇ ਰਖਵਾਇਆ ਸੀ ਉਸਨੂੰ..ਨਿੱਕੇ ਨਿੱਕੇ ਭੈਣ ਭਰਾਵਾਂ ਦੀ ਲੰਮੀ ਚੌੜੀ ਫੌਜ..!
ਮੈਨੂੰ ਆਪਣੀ ਤੇ ਉਸਦੀ ਨੌਕਰੀ ਚਲੇ ਜਾਣ ਨਾਲੋਂ ਉਸ ਤੇ ਪਾਏ ਜਾਣ ਵਾਲੇ ਹਰਜਾਨੇ ਦੀ ਫਿਕਰ ਕਿਤੇ ਜਿਆਦਾ ਸੀ..!
ਸਰਦਾਰ ਹੁਰਾਂ ਨੂੰ ਫੋਨ ਕੀਤਾ..ਸਾਰੀ ਗੱਲ ਦੱਸੀ..
ਘੜੀ ਕੂ ਮਗਰੋਂ ਤੁਰੇ ਆਉਂਦੇ ਕਰਨਲ ਸਾਬ ਵੱਲ ਵੇਖ ਇੰਝ ਜਾਪ ਰਿਹਾ ਸੀ ਜਿੱਦਾਂ ਛੇਤੀ ਹੀ ਦੋ ਬੱਕਰੇ ਜਿਬਾ ਹੋਣ ਜਾ ਰਹੇ ਹੋਣ..!
ਆਉਂਦਿਆਂ ਹੀ ਤਿੱਖੀਆਂ ਨਜਰਾਂ ਨਾਲ ਪਹਿਲਾਂ ਮੈਨੂੰ ਤੇ ਫੇਰ ਮਿੱਠੂ ਸਿੰਘ ਵੱਲ ਵੇਖਿਆ..ਫੇਰ ਗ੍ਰਾਹਕ ਵੱਲ ਮੁੜਦੇ ਹੋਏ ਪੁੱਛਣ ਲੱਗੇ..”ਕਿੰਨੇ ਦਾ ਨੁਕਸਾਨ ਹੋਇਆ ਜੀ ਤੁਹਾਡਾ”..?
ਪਹਿਲਾਂ ਹੀ ਪੂਰੀ ਗਿਣਤੀ ਮਿਣਤੀ ਕਰਕੇ ਬੈਠੇ ਹੋਏ ਨੇ ਮਿੰਟ ਵੀ ਨਹੀਂ ਲਾਇਆ ਤੇ ਆਖ ਦਿੱਤਾ “ਕੁਲ ਮਿਲਾ ਕੇ ਪੰਦਰਾਂ ਹਜਾਰ..”
ਸਰਦਾਰ ਹੁਰਾਂ ਫੋਨ ਕਰਕੇ ਅਕਾਊਂਟੈਂਟ ਨੂੰ ਸੱਦ ਲਿਆ..ਤੇ ਉਸਤੋਂ ਪੰਦਰਾਂ ਹਜਾਰ ਫੜ ਲਏ”
ਮਗਰੋਂ ਗ੍ਰਾਹਕ ਨੂੰ ਸੰਬੋਦਨ ਹੁੰਦੇ ਆਖਣ ਲੱਗੇ ਕੇ “ਹਰਜਾਨਾ ਭਰਨ ਤੋਂ ਪਹਿਲਾਂ ਇੱਕ ਦੋ ਸਵਾਲ ਨੇ..ਪੁੱਛ ਸਕਦਾ ਹਾਂ”?
ਅੱਗੋਂ ਹਾਂ ਹੋਣ ਤੇ ਪੂਰੇ ਫੌਜੀ ਲਹਿਜੇ ਵਿਚ ਆਉਂਦੇ ਹੋਏ ਪੁੱਛਣ ਲੱਗੇ..”ਕਿੰਨੀਆਂ ਚਪੇੜਾ ਮਾਰੀਆਂ ਤੁਸੀਂ ਮੁੰਡੇ ਨੂੰ ਤੇ ਕਿੰਨੀਆਂ ਗਾਹਲਾਂ ਕੱਢੀਆਂ”..?
ਸਿੱਧਾ ਜਵਾਬ ਦੇਣ ਦੀ ਥਾਂ ਆਖਣ ਲੱਗਾ “ਜੀ ਨੁਕਸਾਨ ਕੀਤਾ ਸੀ..ਚਪੇੜਾਂ ਮਾਰਨੀਆਂ ਤੇ ਬਣਦੀਆਂ ਹੀ ਸਨ..”
“ਤੁਹਾਡੇ ਨੁਕਸਾਨ ਦਾ ਅਸੀ ਹਰਜਾਨਾ ਭਰਨ ਜਾ ਰਹੇ ਹਾਂ..ਪਰ ਮੁੰਡੇ ਦੇ ਕੀਤੇ ਸਰੀਰਕ ਅਤੇ ਮਾਨਸਿਕ ਨੁਕਸਾਨ ਦੀ ਪੂਰਤੀ ਤੁਹਾਨੂੰ ਵੀ ਕਰਨੀ ਪਵੇਗੀ..ਵਰਨਾ ਗੱਲ ਠਾਣੇ ਤੱਕ ਵੀ ਜਾ ਸਕਦੀ ਏ..”
ਠਾਣੇ ਦਾ ਜਿਕਰ ਆਉਂਦਿਆਂ ਹੀ ਘੜੀਆਂ-ਪਲਾਂ ਵਿਚ ਮੁੱਕ ਮੁਕਾ ਹੋ ਗਿਆ..
ਸਰਦਾਰ ਹੂਰੀ ਵਾਪਿਸ ਗੱਡੀ ਵਿਚ ਬੈਠਣ ਲੱਗੇ ਤਾਂ ਡਰਦੇ ਡਰਦੇ ਨੇ ਪੁੱਛ ਲਿਆ “ਜੀ ਮਿੱਠੂ ਸਿੰਘ ਕੱਲ ਨੂੰ ਕੰਮ ਤੇ ਆ ਸਕਦਾ”?
“ਹਾਂ ਹਾਂ ਕਿਓਂ ਨਹੀਂ..ਕੰਮ ਕਰੇਗਾ ਇਹ ਮੁੰਡਾ ਇਥੇ ਹੀ..ਗਲਤੀ ਤਾਂ ਕਿਸੇ ਤੋਂ ਵੀ ਹੋ ਸਕਦੀ ਏ..”
ਆਥਣ ਵੇਲੇ ਹਰਜਾਨੇ ਵੱਜੋਂ ਮਿਲੇ ਪੂਰੇ ਤਿੰਨ ਹਜਾਰ ਬੋਝੇ ਵਿਚ ਪਾਈ ਪਿੰਡ ਨੂੰ ਤੁਰੇ ਜਾਂਦੇ ਮਿੱਠੂ ਸਿੰਘ ਵੱਲ ਵੇਖ ਮੈਨੂੰ ਇੰਝ ਮਹਿਸੂਸ ਹੋ ਰਿਹਾ ਸੀ ਜਿੰਦਾ ਅੰਬਰੋਂ ਉੱਤਰੇ ਇੱਕ ਚਿੱਟ-ਦਾਹੜੀਏ “ਰੱਬ” ਨੇ ਐਨ ਮੌਕੇ ਤੇ ਅੱਪੜ ਮੌਤ ਦੀ ਮੂੰਹ ਵਿਚ ਜਾ ਪਈਆਂ ਦੋ ਮਸੂਮ ਜਿੰਦਗੀਆਂ ਖਤਮ ਹੋਣ ਤੋਂ ਬਚਾ ਲਈਆਂ ਹੋਣ!
Saturday, May 9, 2020
Friday, May 8, 2020
Thursday, May 7, 2020
ਬੰਦਾ ਸਿੰਘ ਦਾ ਪੰਜਾਬ ਦੇ ਵੱਲ ਪ੍ਰਸਥਾਨ
ਬੰਦਾ ਸਿੰਘ ਦਾ ਪੰਜਾਬ ਦੇ ਵੱਲ ਪ੍ਰਸਥਾਨ
ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਵਲੋਂ ਵਿਦਾ ਹੋਕੇ ਬੰਦਾ ਸਿੰਘ ਪੰਜਾਬ ਦੇ ਵੱਲ ਚੱਲ ਪਿਆ ਰਸਤੇ ਵਿੱਚ ਜੱਥੇ ਦੇ ਸਿੰਘਾਂ ਨੇ ਉਸਨੂੰ ਗੁਰੁਦੇਵ ਜੀ ਦੀ ਅਤੇ ਹੋਰ ਪੂਰਵ ਗੁਰੁਜਨਾਂ ਦੇ ਬ੍ਰਿਤਾਂਤ ਸੁਣਾਏ ਜਿਸ ਵਿੱਚ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਵੀ ਸੀ। ਬੰਦਾ ਸਿੰਘ ਇਨ੍ਹਾਂ ਵ੍ਰਤਾਂਤਾਂ ਨੂੰ ਸੁਣਕੇ ਪ੍ਰਤੀਦਵੰਦੀ ਪੱਖ ਵਲੋਂ ਬਦਲਾ ਲੈਣ ਲਈ ਵਿਆਕੁਲ ਹੋ ਉੱਠਿਆ। ਉਹ ਭਾਵੁਕਤਾ ਵਿੱਚ ਕਦੇ–ਕਦੇ ਆਵੇਸ਼ ਵਿੱਚ ਵੀ ਆ ਜਾਂਦਾ। ਇਸ ਪ੍ਰਕਾਰ ਉਸਦਾ ਕ੍ਰੋਧ ਬਹਾਦਰੀ ਵਿੱਚ ਬਦਲ ਗਿਆ। ਉਹ ਜਲਦੀ ਆਪਣੀ ਮੰਜਿਲ ਉੱਤੇ ਪਹੁਚਣਾ ਚਾਹੁੰਦਾ ਸੀ ਅਤੇ ਉਹ ਉਡੀਕ ਕਰਣ ਲਗਾ ਕਿ ਉਸਦੇ ਕੋਲ ਕਦੋਂ ਸਮਰੱਥ ਗਿਣਤੀ ਵਿੱਚ ਫੌਜ ਹੋਵੇ ਜਿਸ ਵਲੋਂ ਲੜਾਈ ਸ਼ੁਰੂ ਕੀਤੀ ਜਾ ਸਕੇ। ਪਰ ਹੁਣੇ ਉਸਦੇ ਕੋਲ ਅਮਾਨਤ ਦੇ ਰੂਪ ਵਿੱਚ ਇੱਕ ਨਿਸ਼ਾਨ ਸਾਹਿਬ ਇੱਕ ਨਗਾਡਾ, ਇੱਕ ਛੋਟੀ ਫੌਜੀ ਟੁਕੜੀ, ਇੱਕ ਪੰਜਾਬ ਦੇ ਸਿੰਘਾਂ ਦੇ ਨਾਮ ਹੁਕਮਨਾਮਾ ਅਤੇ ਪੰਜ ਤੀਰ ਹੀ ਸਨ।ਬੰਦਾ ਸਿੰਘ ਨੂੰ ਰਸਤੇ ਵਿੱਚ ਖਰਚ ਲਈ ਧਨ ਦੀ ਲੋੜ ਅਨੁਭਵ ਹੋਈ। ਉਸਨੂੰ ਗੁਰੁਦੇਵ ਦਾ ਵਚਨ ਸਿਮਰਨ ਹੋ ਆਇਆ।ਜਦੋਂ ਕਦੇ ਕਠਨਾਈ ਦਾ ਅਨੁਭਵ ਹੋ ਤਾਂ ਪੰਜ ਪਿਆਰੇ ਸਾਮੂਹਕ ਰੂਪ ਵਿੱਚ ਅਰਦਾਸ ਕਰਣਾ, ਕਾਰਜ ਸਿੱਧ ਹੋਵੇਗਾ। ਬਸ,ਬੰਦਾ ਸਿੰਘ ਨੇ ਆਪਣੀ ਗੱਲ ਸਾਥੀ ਸਿੰਘਾਂ ਨੂੰ ਦੱਸੀ, ਉਨ੍ਹਾਂਨੇ ਉਸੀ ਪਲ ਮਿਲਕੇ ਗੁਰੂ ਚਰਣਾਂ ਵਿੱਚ ਅਰਦਾਸ ਕੀਤੀ, ਤੁਸੀਂ ਵਚਨ ਦਿੱਤਾ ਸੀ ਹੱਥ ਖਾਲਸੇ ਦਾ ਅਤੇ ਖਜਾਨਾ ਗੁਰੂ ਦਾ ਰਹੇਗਾ। ਹੁਣ ਉਹ ਸਮਾਂ ਆ ਗਿਆ ਹੈ ਸਾਨੂੰ ਧਨ ਦੀ ਅਤਿ ਲੋੜ ਹੈ। ਇਧਰ ਸਿੰਘ ਅਰਦਾਸ ਖ਼ਤਮ ਕਰਕੇ ਹਟੇ ਹੀ ਸਨ ਕਿ ਉੱਧਰ ਇੱਕ ਵਿਅਕਤੀ ਨੇ ਤੁਰੰਤ ਸੁਨੇਹਾ ਦਿੱਤਾ। ਇੱਕ ਵੰਜਾਰਾ ਤੁਹਾਡੀ ਖੋਜ ਕਰ ਰਿਹਾ ਹੈ ਉਸਨੂੰ ਮਾਲੁਮ ਹੋਇਆ ਹੈ ਤੁਸੀ ਗੁਰੂ ਦੇ ਬੰਦੇ ਹੋ। ਉਹ ਆਪਣਾ ਦਸਵੰਤ ਯਾਨੀ ਕਮਾਈ ਦਾ ਦਸਵਾ ਭਾਗ ਗੁਰੂ ਘਰ ਦੇ ਕਾਰਜ ਕਿ ਲਈ ਜਮਾਂ ਕਰਵਾਉਣਾ ਚਾਹੁੰਦਾ ਹੈ। ਇਹ ਸੁਣਦੇ ਹੀ ਸਾਰੇ ਸਿੱਖਾਂ ਦਾ ਵਿਸ਼ਵਾਸ ਗੁਰੂ ਬਚਨਾਂ ਉੱਤੇ ਹੋ ਦ੍ਰੜ ਹੋ ਗਿਆ। ਉਸ ਵੰਜਾਰੇ ਸਿੱਖ ਨੇ ਬੰਦਾ ਸਿੰਘ ਨੂੰ 500 ਰੂਪਏ ਦਿੱਤੇ ਅਤੇ ਕਿਹਾ– ਇਹ ਰਾਸ਼ੀ ਗੁਰੂ ਦੀ ਅਮਾਨਤ ਹੈ, ਉਨ੍ਹਾਂਨੂੰ ਪੰਹੁਚਾ ਦਿੳ। ਇਸ ਪ੍ਰਕਾਰ ਬੰਦਾ ਸਿੰਘ ਪੰਜਾਬ ਦੇ ਵੱਲ ਵਧਦਾ ਚਲਾ ਗਿਆ।
Wednesday, May 6, 2020
Guru nanak dav ji
ਪ੍ਰਕਾਸ਼
ਜਨਮ: 1469 ਈਸਵੀ
ਜਨਮ ਸਥਾਨ: ਰਾਏ ਭੌਂਏ ਦੀ ਤਲਵੰਡੀ,ਨਨਕਾਣਾ ਸਾਹਿਬ (ਪਾਕਿਸਤਾਨ)
ਮਾਤਾ ਜੀ ਦਾ ਨਾਮ: ਮਾਤਾ ਤ੍ਰਪਤਾ ਜੀ
ਪਿਤਾ ਜੀ ਦਾ ਨਾਮ: ਮਹਿਤਾ ਕਾਲੂ ਜੀ
ਭੈਣ ਜੀ ਦਾ ਨਾਮ: ਨਾਨਕੀ ਜੀ
ਵਿਆਹ ਕਦੋਂ ਹੋਇਆ: 1487
ਪਤਨੀ ਦਾ ਨਾਮ: ਸੁੱਲਖਨੀ ਜੀ (ਸੁਲਕਸ਼ਨੀ ਦੇਵੀ ਜੀ)
ਕਿੰਨੀ ਔਲਾਦ ਸੀ: ਦੋ ਪੁੱਤ
ਸੰਤਾਨਾਂ ਦਾ ਨਾਮ: 1. ਸ਼ਰੀਚੰਦ ਜੀ, 2. ਲਖਮੀਦਾਸ ਜੀ
ਵੱਡੇ ਪੁੱਤ ਸ਼ਰੀਚੰਦ ਦਾ ਜਨਮ ਕਦੋਂ ਹੋਇਆ: 1494
ਛੋਟੇ ਪੁੱਤ ਲਖਮੀਦਾਸ ਦਾ ਜਨਮ ਕਦੋਂ ਹੋਇਆ: 1496
ਅਧਿਆਪਕਾਂ ਦੇ ਨਾਮ: ਗੋਪਾਲ ਦਾਸ, ਬ੍ਰਜਲਾਲ, ਮੌਲਵੀ ਕੁਤੁਬਦੀਨ
ਕਿੰਨ੍ਹੀਆਂ ਪ੍ਰਚਾਰ ਯਾਤ੍ਰਾਵਾਂ (ਉਦਾਸੀਆਂ) ਕੀਤੀਆਂ: 4 ਯਾਤ੍ਰਾਵਾਂ
ਪਹਿਲੀ ਪ੍ਰਚਾਰ ਯਾਤ੍ਰਾ ਕਦੋਂ ਕੀਤੀ: 1497
ਦੂਜੀ ਪ੍ਰਚਾਰ ਯਾਤ੍ਰਾ ਕਦੋਂ ਕੀਤੀ: 1511
ਤੀਜੀ ਪ੍ਰਚਾਰ ਯਾਤ੍ਰਾ ਕਦੋਂ ਕੀਤੀ: 1516
ਚੌਥੀ ਪ੍ਰਚਾਰ ਯਾਤ੍ਰਾ ਕਦੋਂ ਕੀਤੀ: 1518
ਗੀਤਾ ਦਾ ਪਾਠ ਕਿਸ ਉਮਰ ਵਿੱਚ ਸੁਣਾਇਆ ਸੀ: 8 ਸਾਲ
ਪਹਿਲੀ ਉਦਾਸੀ: ਸਨਾਤਨੀ ਹਿੰਦੂ ਧਾਰਮਿਕ ਕੇਂਦਰਾਂ ਦੇ ਵੱਲ
ਦੂਜੀ ਉਦਾਸੀ: ਬੌਧ ਧਾਰਮਿਕ ਕੇਂਦਰਾਂ ਦੇ ਵੱਲ
ਤੀਜੀ ਉਦਾਸੀ: ਯੋਗੀਆਂ ਅਤੇ ਨਾਥਾਂ ਦੇ ਧਾਰਮਿਕ ਕੇਂਦਰਾਂ ਦੇ ਵੱਲ
ਚੌਥੀ ਉਦਾਸੀ: ਇਸਲਾਮੀ ਧਾਰਮਿਕ ਕੇਂਦਰਾਂ ਦੇ ਵੱਲ
ਗੁਰਬਾਣੀ ਦਾ ਬੀਜ ਬੋਆ
ਇੱਕ ਓਂਕਾਰ ਦੀ ਵਡਿਆਈ
ਸੰਗਤ-ਪੰਗਤ ਦੀ ਸਥਾਪਨਾ
ਗੁਰੂ ਪਰੰਪਰਾ ਦੀ ਸ਼ੁਰੂਆਤ
ਈਸ਼ਵਰ (ਵਾਹਿਗੁਰੂ) ਦਾ ਨਾਮ ਜਪਣ ਨੂੰ ਹੀ ਸੱਚੀ ਆਰਤੀ ਦੱਸਿਆ।
ਮੁੱਖ ਬਾਣੀ: ਸ਼੍ਰੀ ਜਪੁਜੀ ਸਾਹਿਬ ਜੀ (ਪੰਜ ਬਾਣੀਆਂ ਦੇ ਪਾਠ ਵਿੱਚ ਸ਼ਾਮਿਲ ਹੈ)
ਭੈਣ ਨਾਨਕੀ ਦੇ ਪਤੀ (ਜੀਜਾ) ਦਾ ਨਾਮ: ਜੈਰਾਮ
ਬਾਣੀ ਵਿੱਚ ਯੋਗਦਾਨ: 974 ਸ਼ਬਦ 19 ਰਾਗਾਂ ਵਿੱਚ
ਮੂਲਮੰਤ੍ਰ ਦੇ ਕਰਤਾ-ਧਰਤਾ
ਦੂਜਾ ਗੁਰੂ ਕਿਸ ਨੂੰ ਬਣਾਇਆ: ਭਾਈ ਲਹਣਾ (ਸ਼੍ਰੀ ਗੁਰੂ ਅੰਗਦ ਦੇਵ ਸਾਹਿਬ ਜੀ)
ਸਭਤੋਂ ਪਹਿਲਾਂ ਸੰਗਤ ਜਾਂ ਗੁਰੂਦਵਾਰੇ ਦੀ ਸਥਾਪਨਾ ਸ਼੍ਰੀ ਕਰਤਾਰਪੁਰ ਸਾਹਿਬ ਜੀ ਵਿੱਚ ਕੀਤੀ।
ਭਾਈ ਮਰਦਾਨਾ ਜੀ ਹਰ ਸਮਾਂ ਇਨ੍ਹਾਂ ਦੇ ਨਾਲ ਹੀ ਰਹਿੰਦੇ ਸਨ।
ਸਭਤੋਂ ਪਹਿਲਾ ਮਿਸ਼ਨਰੀ ਕੇਂਦਰ (ਮੰਜੀ) ਭਾਈ ਲਾਲੋ ਜੀ ਦੇ ਘਰ ਵਿੱਚ ਜੋ ਕਿ ਪੱਛਮ ਪੰਜਾਬ ਵਿੱਚ ਹੈ,ਸਥਾਪਤ ਕੀਤਾ ਸੀ।
ਉਸ ਪਹਾੜ ਦਾ ਨਾਮ ਜਿੱਥੇ ਸਿੱਧਾਂ ਨਾਲ ਗੋਸ਼ਠਿ ਹੋਈ ਸੀ: ਕੈਲਾਸ਼ (ਸੁਮੇਰ ਪਰਵਤ)
ਸਿੱਧਾਂ ਦੇ ਸੰਵਾਦ ਗੁਰਬਾਣੀ ਵਿੱਚ ਕਿਸ ਨਾਮ ਵਲੋਂ ਦਰਸ਼ਾਏ ਗਏ ਹਨ: ਸਿੱਧ ਗੋਸ਼ਠਿ
ਕਿਸ ਸ਼ਾਸਕ ਦੇ ਸਮਕਾਲੀਨ ਸਨ: ਬਾਬਰ
ਗੁਰੂ ਜੀ ਆਪਣੀ ਪ੍ਰਚਾਰ ਯਾਤਰਾ ਦੇ ਦੌਰਾਨ ਜਦੋਂ ਗੋਰਖਮੱਤਾ ਪਹੁੰਚੇ ਤਾਂ ਉੱਥੇ ਦੇ ਯੋਗੀਆਂ ਨੇ ਉਸ ਸਥਾਨ ਦਾ ਨਾਮ ਨਾਨਕ ਮੱਤਾ ਹੀ ਰੱਖ ਦਿੱਤਾ।
ਕਿਹੜਾ ਨਗਰ ਵਸਾਇਆ: ਸ਼੍ਰੀ ਕਰਤਾਰਪੁਰ ਸਾਹਿਬ ਜੀ
ਜੋਤੀ-ਜੋਤ ਕਦੋਂ ਸਮਾਏ: 1539
ਜੋਤੀ ਜੋਤ ਕਿੱਥੇ ਸਮਾਏ: ਸ਼੍ਰੀ ਕਰਤਾਰਪੁਰ ਸਾਹਿਬ ਜੀ
ਆਤਮਕ ਉਪਦੇਸ਼: ਕੇਵਲ ਅਤੇ ਕੇਵਲ ਈਸ਼ਵਰ (ਵਾਹਿਗੁਰੂ) ਦਾ ਨਾਮ ਹੀ ਜਪਣਾ ਚਾਹੀਦਾ ਹੈ। ਜੀਵਨ ਵਿੱਚ ਇੱਕ ਸੱਚੇ ਅਤੇ ਪੂਰਣ ਗੁਰੂ ਦੀ ਲੋੜ ਹੁੰਦੀ ਹੈ, ਜਿਸਦੇ ਨਾਲ ਜੀਵਨ ਦਾ ਸੱਚਾ ਰਸਤਾ ਮਿਲ ਜਾਂਦਾ ਹੈ। ਈਸ਼ਵਰ (ਵਾਹਿਗੁਰੂ) ਹਰ ਜਗ੍ਹਾ ਉੱਤੇ ਵਿਆਪਤ ਹੈ ਅਤੇ ਕਿਸੇ ਵਿਸ਼ੇਸ਼ ਸਥਾਨ ਜਾਂ ਮੂਰਤੀ ਵਿੱਚ ਨਹੀਂ ਹੁੰਦਾ। ਉਹ ਤਾਂ ਹਰ ਤਰਫ ਹੁੰਦਾ ਹੈ। ਇਹ ਗਿਆਨ ਜਿਨੂੰ ਹੋ ਜਾਵੇ ਤਾਂ ਉਹ ਫਿਰ ਦੁਵਿਧਾ ਵਲੋਂ ਨਿਕਲਕੇ ਸੱਚੇ ਰੱਸਤੇ ਯਾਨੀ ਪਰਮਾਤਮਿਕ ਰਸਤੇ ਉੱਤੇ ਸ਼ੁਭ ਕਰਮ ਕਰਦੇ ਹੋਏ ਰਾਮ ਨਾਮ ਰੂਪੀ ਜਹਾਜ ਉੱਤੇ ਸਵਾਰ ਹੋਕੇ ਭਵਸਾਗਰ ਨੂੰ ਪਾਰ ਕਰ ਜਾਂਦਾ ਹੈ ਅਤੇ ਇਹ ਆਤਮਾ ਜਿਸ ਈਸ਼ਵਰ ਦੇ ਨਾਲ ਬਿਛੁੜੀ ਹੁੰਦੀ ਹੈ, ਉਸੀ ਵਿੱਚ ਵਾਪਸ ਵਿਲੀਨ ਹੋ ਜਾਂਦੀ ਹੈ। ਈਸ਼ਵਰ ਕੇਵਲ ਇੱਕ ਹੀ ਹੈ। ਉਹ ਅਜੂਨੀ ਹੈ, ਯਾਨੀ ਉਹ ਕਦੇ ਵੀ ਜਨਮ ਨਹੀਂ ਲੈਂਦਾ। ਉਸਦਾ ਪ੍ਰਕਾਸ਼ ਤਾਂ ਆਪਣੇ ਆਪ ਤੋਂ ਹੀ ਹੋਇਆ ਹੈ। ਉਸਨੂੰ ਕਿਸੇ ਦਾ ਡਰ ਨਹੀਂ, ਉਸਦਾ ਕਿਸੇ ਵਲੋਂ ਵੀ ਵੈਰ ਜਾਂ ਦੁਸ਼ਮਨੀ ਨਹੀਂ। ਉਹ ਇੱਕ ਅਜਿਹੀ ਮੁਰਤ ਹੈ, ਜਿਸਦਾ ਕੋਈ ਕਾਲ ਨਹੀਂ ਅਤੇ ਅਜਿਹੇ ਗੁਣਾਂ ਨਾਲ ਭਰਪੂਰ ਈਸ਼ਵਰ (ਵਾਹਿਗੁਰੂ) ਕੇਵਲ ਗੁਰੂ ਦੀ ਕਿਰਪਾ ਨਾਲ ਹੀ ਮਿਲਦਾ ਹੈ।
ਜਦੋਂ ਸਾਰੀ ਦੁਨੀਆਂ ਵਿੱਚ ਅਗਿਆਨ ਦਾ ਹਨੇਰਾ ਛਾ ਗਿਆ ਅਤੇ ਇਨਸਾਨ ਆਤਮਕ ਗਿਆਨ ਅਤੇ ਪਰਮਾਤਮਿਕ ਗਿਆਨ ਵਲੋਂ ਦੂਰ ਹੋਕੇ ਅਗਿਆਨ ਦੀ ਡੂੰਘੀ ਖਾਈ ਵਿੱਚ ਡਿੱਗ ਗਿਆ ਅਤੇ ਉਹ ਈਸ਼ਵਰ (ਵਾਹਿਗੁਰੂ) ਨੂੰ ਭੂਲ ਕੇ ਹੋਰਾਂ ਦੀ ਪੂਜਾ ਵਿੱਚ ਵਿਅਸਤ ਹੋ ਗਿਆ ਤਾਂ ਈਸ਼ਵਰ ਨੇ ਇਸ ਧਰਤੀ ਉੱਤੇ ਸ਼੍ਰੀ ਗੁਰੂ ਨਾਨਕ ਦੇਵ ਜੀ ਨੂੰ ਭੇਜਿਆ। ਗੁਰਬਾਣੀ ਵਿੱਚ ਸਾਰੇ ਗੁਰੂਵਾਂ ਅਤੇ ਭਕਤਾਂ ਨੇ ਇਹੀ ਲਿਖਿਆ ਹੈ ਕਿ ਅਸੀ ਸਭ ਤਾਂ ਉਸ ਈਸ਼ਵਰ ਦੇ ਦਾਸ ਹਾਂ। ਇਹ ਠੀਕ ਵੀ ਹੈ, ਕਿਉਂਕਿ ਈਸ਼ਵਰ ਕਦੇ ਜਨਮ ਨਹੀਂ ਲੈਂਦਾ, ਉਹ ਤਾਂ ਸਮਾਂ-ਸਮਾਂ ਉੱਤੇ ਆਪਣੇ ਪੈਗੰਬਰ ਭੇਜਦਾ ਹੀ ਰਹਿੰਦਾ ਹੈ। ਪਰ ਇੱਥੇ ਧਿਆਨ ਦੇਣ ਲਾਇਕ ਗੱਲ ਇਹ ਹੈ ਕਿ ਅਸੀ ਇਨਸਾਨ ਉਸ ਪੈਗੰਬਰ ਦੇ ਪੈਗਾਮ ਨੂੰ ਨਾ ਅਪਨਾਕੇ ਉਸ ਪੈਗੰਬਰ ਦੀ ਪੂਜਾ ਕਰਣ ਵਿੱਚ ਹੀ ਵਿਅਸਤ ਹੋ ਜਾਂਦੇ ਹਾਂ ਅਤੇ ਅਮੁੱਲ ਜੀਵਨ ਨਿਧਿ ਨਸ਼ਟ ਕਰ ਦਿੰਦੇ ਹਾਂ।
ਸਾਨੂੰ ਤਾਂ ਕੇਵਲ ਉਸ ਪੈਗੰਬਰ ਦੇ ਪੈਗਾਮ ਨੂੰ ਹੀ ਆਪਣੇ ਜੀਵਨ ਵਿੱਚ ਉਤਾਰਣ ਦੀ ਕੋਸ਼ਿਸ਼ ਰੋਜ ਕਰਣੀ ਚਾਹੀਦੀ ਹੈ। ਗੁਰਬਾਣੀ ਵਿੱਚ ਸਾਰੇ ਗੁਰੂਵਾਂ ਅਤੇ ਸਾਰੇ ਭਕਤਾਂ ਆਦਿ ਨੇ ਇਸ ਗੱਲ ਉੱਤੇ ਜ਼ੋਰ ਦਿੱਤਾ ਹੈ ਕਿ ਸਾਨੂੰ ਕੇਵਲ ਅਤੇ ਕੇਵਲ ਈਸ਼ਵਰ (ਵਾਹਿਗੁਰੂ, ਰਾਮ) ਦਾ ਹੀ ਨਾਮ ਜਪਦੇ ਹੋਏ ਸ਼ੁਭ ਕਰਮ ਕਰਦੇ ਰਹਿਣੇ ਚਾਹੀਦਾ ਹਨ।ਈਸ਼ਵਰ ਜੋ ਕਿ ਸਾਰੀ ਸ੍ਰਸ਼ਟਿ ਦੇ ਕਣ-ਕਣ ਵਿੱਚ ਸਮਾਇਆ ਹੋਇਆ ਹੈ ਅਤੇ ਹਰੇਕ ਵਿੱਚ ਮੌਜੂਦ ਹੈ। ਉਸਨੂੰ ਆਪਣੇ ਅੰਦਰ ਹੀ ਖੋਜਣਾ ਚਾਹੀਦਾ ਹੈ, ਨਾ ਕਿ ਵਣਾਂ ਵਿੱਚ ਭਟਕਦੇ ਹੋਏ ਅਤੇ ਭਗਵਾ ਵੇਸ਼ ਧਾਰਣ ਕਰਕੇ ਉਸਨੂੰ ਖੋਜਣਾ ਚਾਹੀਦਾ ਹੈ। ਇਨਸਾਨ ਗ੍ਰਹਸਥ ਵਿੱਚ ਰਹਿੰਦੇ ਹੋਏ ਵੀ ਉਸਨੂੰ ਪਾ ਸਕਦਾ ਹੈ।
ਇੱਥੇ ਇਹ ਦੱਸਣਾ ਅਤਿ ਜ਼ਰੂਰੀ ਹੈ ਕਿ ਜੇਕਰ ਅਸੀ ਹੋਰਾਂ ਦੀ ਪੂਜਾ ਵਿੱਚ ਹੀ ਵਿਅਸਤ ਰਹਾਂਗੇ ਅਤੇ ਸਾਰੇ ਪ੍ਰਕਾਰ ਦੇ ਕਰਮਕਾਂਡ ਆਦਿ ਕਰਾਂਗੇ ਅਤੇ ਈਸ਼ਵਰ ਦਾ ਨਾਮ ਨਹੀਂ ਜਪਾਂਗੇ ਤਾਂ ਇਹ ਸਾਰੇ ਕੀਤੇ ਗਏ ਸਾਰੇ ਕਾਰਜ ਵਿਅਰਥ ਹਨ ਅਤੇ ਸਮਾਂ ਅਤੇ ਪੈਸਾ ਬਰਬਾਦ ਕਰਣ ਦੇ ਇਲਾਵਾ ਸਾਨੂੰ ਕੁੱਝ ਵੀ ਨਸੀਬ ਨਹੀਂ ਹੋਵੇਗਾ।ਨਾ ਤਾਂ ਇਸ ਲੋਕ ਵਿੱਚ ਅਤੇ ਨਾ ਹੀ ਪਰਲੋਕ ਵਿੱਚ ਅਤੇ ਅਸੀ 84 ਲੱਖ ਜੂਨੀਆਂ ਵਿੱਚ ਹੀ ਭਟਕਦੇ ਰਹਾਂਗੇ।ਅਸੀ ਈਸ਼ਵਰ (ਵਾਹਿਗੁਰੂ) ਨੂੰ ਤੀਰਥਾਂ ਆਦਿ ਉੱਤੇ ਢੂੰਢਦੇ ਫਿਰਦੇ ਹਾਂ, ਪਰ ਉਹ ਤਾਂ ਸਾਡੇ ਸ਼ਰੀਰ ਵਿੱਚ ਹੀ ਹੁੰਦਾ ਹੈ। ਸਾਨੂੰ ਇਸਨੂੰ ਪੱਥਰਾਂ ਅਤੇ ਤੀਰਥਾਂ ਉੱਤੇ ਲੱਭਣ ਦੀ ਬਜਾਏ ਆਪਣੇ ਦਿਲ ਵਿੱਚ, ਆਪਣੇ ਘੱਟ ਵਿੱਚ ਯਾਨੀ ਕਿ ਸ਼ਰੀਰ ਵਿੱਚ ਹੀ ਖੋਜਣਾ ਚਾਹੀਦਾ ਹੈ।
ਈਸ਼ਵਰ (ਵਾਹਿਗੁਰੂ) ਇੱਕ (1) ਹੈ ਅਤੇ ਇੱਕ (1) ਨੂੰ ਪਾਉਣ ਲਈ ਸਾਨੂੰ ਵੀ (1) ਬਣਨਾ ਹੋਵੇਗਾ। ਇਸਦਾ ਮਤਲੱਬ ਇਹ ਹੈ ਕਿ ਸਾਨੂੰ ਈਸ਼ਵਰ (ਵਾਹਿਗੁਰੂ) ਦੇ ਗੁਣ ਧਾਰਣ ਕਰਣੇ ਹੋਣਗੇ। ਜੇਕਰ ਅਸੀ ਏਕਾਂਤ ਵਿੱਚ ਉਸਦਾ ਨਾਮ ਜਪਦੇ ਹਾਂ ਤਾਂ ਅਸੀ ਉਸ ਸਮੇਂ ਇੱਕ (1) ਹੀ ਹੁੰਦੇ ਹਾਂ। ਇਸਲਈ ਤੁਸੀ ਵਿਅਰਥ ਕਰਮਾਂ ਵਿੱਚ ਸਮਾਂ ਬਰਬਾਦ ਨਾ ਕਰਦੇ ਹੋਏ ਉਸ ਈਸ਼ਵਰ ਦਾ ਨਾਮ ਜਪੋ। ਹੁਣ ਪ੍ਰਸ਼ਨ ਉੱਠਦਾ ਹੈ ਕਿ ਅਖੀਰ ਈਸ਼ਵਰ ਹੈ, ਕੀ ?ਸਾਡਾ ਵਿਸ਼ਵਾਸ ਹੈ ਕਿ ਜੇਕਰ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਦਾ ਇਹ ਪੁਰਾ ਇਤਹਾਸ ਜੇਕਰ ਤੁਸੀ ਪੂਰੇ ਧਿਆਨ ਦੇ ਨਾਲ ਪੜ ਲਵੋਗੇ ਤਾਂ ਤੁਹਾਨੂੰ ਇਸ ਪ੍ਰਸ਼ਨ ਦਾ ਜਵਾਬ ਆਪਣੇ ਆਪ ਹੀ ਮਿਲ ਜਾਵੇਗਾ ਕਿ ਅਖੀਰ ਈਸ਼ਵਰ (ਵਾਹਿਗੁਰੂ) ਕੀ ਹੈ ?
ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਜਨਮ ਪ੍ਰਕਾਸ਼ ਪਹਿਲੀ ਬੈਸਾਖ ਸ਼ੁਕਲ ਪੱਖ ਪੂਰਨਮਾਸ਼ੀ ਦਿਨ ਸੋਮਵਾਰ ਸੰਵਤ 1526 ਬਿਕਰਮੀ ਸੰਨ 1469 ਅੱਧੀ ਰਾਤ 7 ਵੇਂ ਪਹਿਰ ਦੇ ਵਿਚਕਾਰ ਵਿੱਚ ਸ਼੍ਰੀ ਕਲਿਆਣ ਚੰਦ ਪਿਤਾ ਮੇਹਿਤਾ ਕਾਲੂ ਸ਼ਤਰੀਏ ਦੇ ਘਰ ਵਿੱਚ ਮਾਤਾ ਤ੍ਰਪਤਾ ਦੀ ਕੁੱਖ ਵਲੋਂ ਹੋਇਆ। ਉਸ ਨਗਰ ਦਾ ਨਾਮ ਉਸ ਸਮੇਂ ਰਾਏ ਭੋਏ ਦੀ ਤਲਵੰਡੀ ਸੀ ਅਤੇ ਉਸਦੇ ਬਾਅਦ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਜਨਮ ਹੋਣ ਵਲੋਂ ਨਨਕਾਨਾ ਸਾਹਿਬ ਪੈ ਗਿਆ।ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਜਨਮ ਹੋਣ ਉੱਤੇ ਸਾਰੇ ਨਗਰ ਵਿੱਚ ਖੁਸ਼ੀ ਦੇ ਵਾਜੇ ਵਜਾਏ ਗਏ ਅਤੇ ਅਕਾਸ਼ ਵਲੋਂ ਦੇਵਤਾਵਾਂ ਨੇ ਫੁੱਲਾਂ ਦੀ ਵਰਖਾ ਕੀਤੀ। ਇਨਹਾਂ ਦੀ ਉਪ–ਜਾਤੀ ਬੇਦੀ ਸੀ। ਤੁਹਾਡੀ ਵੱਡੀ ਭੈਣ ਦਾ ਜਨਮ ਸੰਨ 1464 ਈ.ਵਿੱਚ ਹੋਇਆ ਸੀ। ਉਨ੍ਹਾਂ ਦਾ ਨਾਮ ਨਾਨਕੀ ਸੀ, ਜੋ ਬਾਅਦ ਵਿੱਚ ਬੇਬੇ ਨਾਨਕੀ ਦੇ ਨਾਮ ਵਲੋਂ ਜਾਣੀ ਗਈ। ਸ਼੍ਰੀ ਗੁਰੂ ਨਾਨਕ ਜੀ ਆਪਣੇ ਸਾਥੀ ਬੱਚਿਆਂ ਨੂੰ "ਸਤ–ਕਰਤਾਰ ਸਤ–ਕਰਤਾਰ" ਦਾ ਨਾਮ ਜਪਾਂਦੇ ਰਹਿੰਦੇ ਸਨ।
ਨਾਨਕ ਦੇ ਪ੍ਰਸੂਤੀ ਕਾਰਜ ਵਿੱਚ ਦਾਈ ਦੌਲਤਾ ਨੇ ਸਹਾਇਤਾ ਕੀਤੀ। ਦਾਈ ਦੌਲਤਾ ਦੇ ਕਥਨ ਅਨੁਸਾਰ ਨੰਹਾਂ ਬੱਚਾ ਨੇ ਰੋਣ ਦੇ ਸਥਾਨ ਉੱਤੇ ਹੱਸਦੇ ਹੋਏ ਮਨੁੱਖ ਸਮਾਜ ਵਿੱਚ ਪਰਵੇਸ਼ ਕੀਤਾ। ਪਿਤਾ ਕਲਿਆਣ ਚੰਦ ਜੀ ਨੇ ਆਪਣੇ ਪਾਂਧਾ ਪੰਡਤ ਹਰਿਦਯਾਲ ਜੀ ਵਲੋਂ ਪੁੱਤ ਦੀ ਜਨਮ ਪੱਤਰੀ ਬਣਵਾਈ ਤਾਂ ਉਨ੍ਹਾਂਨੇ ਭਵਿੱਖ ਬਾਣੀ ਦੀ ਕਿ ਇਹ ਬਾਲਕ ਗ੍ਰਹਿ–ਨਛੱਤਰਾਂ ਦੇ ਅਨੁਸਾਰ ਕੋਈ ਸੁੰਦਰ ਜੋਤੀ (ਦਿਵਯ ਜੋਤੀ) ਵਾਲਾ ਪੁਰਖ ਹੋਵੇਗਾ। ਕੁੱਝ ਦਿਨਾਂ ਬਾਅਦ ਸ਼ੁਭ ਲਗਨ ਵੇਖ ਕੇ ਪੰਡਿਤ ਜੀ ਨੇ ਬਾਲਕ ਨੂੰ ਨਾਨਕ ਨਾਮ ਦਿੱਤਾ, ਪਰ ਪਿਤਾ ਕਾਲੂ ਜੀ ਨੇ ਆਪੱਤੀ ਕੀਤੀ ਕਿ ਇਸ ਦੀ ਵੱਡੀ ਭੈਣ ਦਾ ਨਾਮ ਵੀ ਨਾਨਕੀ ਹੈ ਤਾਂ ਪੰਡਿਤ ਜੀ ਕਹਿਣ ਲੱਗੇ, ਇਹ ਸੰਜੋਗ ਦੀ ਗੱਲ ਹੈ ਕਿ ਨਾਮ ਰਾਸ਼ੀ ਵੀ ਉਹੀ ਬਣਦੀ ਹੈ। ਇਸਲਈ ਮੈਂ ਮਜ਼ਬੂਰ ਹਾਂ ਕਿਉਂਕਿ ਦੋ ਪਵਿਤਰ ਰੂਹਾਂ ਦਾ ਤੁਹਾਡੇ ਘਰ ਵਿੱਚ ਯੋਗ ਹੈ।
BABA BANDA SINKH BAHADUR
ਜਨਮ ਜੱਥੇਦਾਰ ਬੰਦਾ ਸਿੰਘ ਬਹਾਦੁਰ
ਬੰਦਾ ਸਿੰਘ ਬਹਾਦੁਰ ਦਾ ਜਨਮ 16 ਅਕਤੂਬਰ 1670 ਈ ਨੂੰ ਜੰਮੂ–ਕਸ਼ਮੀਰ ਦੇ ਪੁੰਛ ਜਿਲ੍ਹੇ ਦੇ ਇੱਕ ਪਿੰਡ ਰਜੌਰੀ ਵਿੱਚ ਹੋਇਆ। ਉਨ੍ਹਾਂ ਦੇ ਬਚਪਨ ਦਾ ਨਾਮ ਲਛਮਨ ਦਾਸ ਸੀ। ਤੁਹਾਡੇ ਪਿਤਾ ਰਾਮਦੇਵ ਰਾਜਪੂਤ ਡੋਗਰੇ, ਮਕਾਮੀ ਜਮੀਂਦਾਰ ਸਨ। ਜਿਸ ਕਾਰਣ ਤੁਹਾਡੇ ਕੋਲ ਪੈਸ–ਸੰਪਦਾ ਦਾ ਅਣਹੋਂਦ ਨਹੀਂ ਸੀ। ਤੁਸੀਂ ਆਪਣੇ ਬੇਟੇ ਲਛਮਨ ਦਾਸ ਨੂੰ ਰਿਵਾਜ਼ ਦੇ ਅਨੁਸਾਰ ਘੁੜਸਵਾਰੀ, ਸ਼ਿਕਾਰ ਖੇਡਣਾ, ਕੁਸ਼ਤੀਯਾਂ ਆਦਿ ਦੇ ਕਰਤਬ ਸਿਖਲਾਏ ਪਰ ਸਿੱਖਿਆ ਉੱਤੇ ਵਿਸ਼ੇਸ਼ ਧਿਆਨ ਨਹੀਂ ਦਿੱਤਾ। ਹੁਣੇ ਲਛਮਨ ਦਾਸ ਦਾ ਬਚਪਨ ਖ਼ਤਮ ਹੀ ਹੋਇਆ ਸੀ ਅਤੇ ਜਵਾਨੀ ਵਿੱਚ ਪਦਾਰਪ੍ਰਣ ਹੀ ਕੀਤਾ ਸੀ ਕਿ ਅਚਾਨਕ ਇੱਕ ਘਟਨਾ ਉਨ੍ਹਾਂ ਦੇ ਜੀਵਨ ਵਿੱਚ ਅਸਾਧਾਰਣ ਤਬਦੀਲੀ ਲੈ ਆਈ। ਇੱਕ ਵਾਰ ਉਨ੍ਹਾਂਨੇ ਇੱਕ ਹਿਰਣੀ ਦਾ ਸ਼ਿਕਾਰ ਕੀਤਾ। ਜਿਸਦੇ ਢਿੱਡ ਵਿੱਚੋਂ ਦੋ ਬੱਚੇ ਨਿਕਲੇ ਅਤੇ ਤੜਫ਼–ਤੜਫ਼ ਕੇ ਮਰ ਗਏ।ਇਸ ਘਟਨਾ ਨੇ ਲਛਮਨਦਾਸ ਦੇ ਮਨ ਉੱਤੇ ਗਹਿਰਾ ਪ੍ਰਭਾਵ ਪਾਇਆ ਅਤੇ ਉਹ ਬੇਚੈਨ ਰਹਿਣ ਲੱਗੇ। ਮਾਨਸਿਕ ਤਨਾਵ ਵਲੋਂ ਛੁਟਕਾਰਾ ਪਾਉਣ ਲਈ ਉਹ ਸਾਧੁ ਸੰਗਤ ਕਰਣ ਲੱਗੇ। ਇੱਕ ਵਾਰ ਜਾਨਕੀ ਪ੍ਰਸਾਦ ਨਾਮਕ ਸਾਧੁ ਰਾਜੌਰੀ ਵਿੱਚ ਆਇਆ। ਲਛਮਨਦਾਸ ਨੇ ਉਸਦੇ ਸਾਹਮਣੇ ਆਪਣੇ ਮਨ ਦੀ ਪੀੜ ਦੱਸੀ ਤਾਂ ਜਾਨਕੀ ਪ੍ਰਦਾਸ ਉਸਨੂੰ ਆਪਣੇ ਨਾਲ ਲਾਹੌਰ ਨਗਰ ਦੇ ਆਸ਼ਰਮ ਵਿੱਚ ਲੈ ਆਇਆ। ਅਤੇ ਉਸਨੇ ਲਛਮਨ ਦਾਸ ਦਾ ਨਾਮ ਮਾਧੋ ਦਾਸ ਰੱਖ ਦਿੱਤਾ। ਕਿਉਂਕਿ ਜਾਨਕੀ ਦਾਸ ਨੂੰ ਡਰ ਸੀ ਕਿ ਜਮੀਂਦਾਰ ਰਾਮਦੇਵ ਆਪਣੇ ਪੁੱਤ ਨੂੰ ਖੋਜਦਾ ਇੱਥੇ ਨਾ ਆ ਜਾਵੇ। ਪਰ ਲਛਮਨ ਦਾਸ ਜਾਂ ਮਾਧੋ ਦਾਸ ਦੇ ਮਨ ਦਾ ਭਟਕਣਾ ਖ਼ਤਮ ਨਹੀਂ ਹੋਇਆ। ਅਤ: ਉਹ ਸ਼ਾਂਤੀ ਦੀ ਖੋਜ ਵਿੱਚ ਜੁਟਿਆ ਰਿਹਾ। ਲਾਹੌਰ ਨਗਰ ਦੇ ਨਜ਼ਦੀਕ ਕਸੂਰ ਖੇਤਰ ਵਿੱਚ ਸੰਨ 1686 ਈਸਵੀ ਦੀ ਵੈਸਾਖੀ ਦੇ ਮੇਲੇ ਉੱਤੇ ਉਨ੍ਹਾਂਨੇ ਇੱਕ ਹੋਰ ਸਾਧੁ ਰਾਮਦਾਸ ਨੂੰ ਆਪਣਾ ਗੁਰੂ ਧਾਰਣ ਕੀਤਾ ਅਤੇ ਉਹ ਉਸ ਸਾਧੁ ਦੇ ਨਾਲ ਦੱਖਣ ਭਾਰਤ ਦੀ ਯਾਤਰਾ ਉੱਤੇ ਚਲੇ ਗਏ। ਬਹੁਤ ਸਾਰੇ ਤੀਰਥਾਂ ਦੀ ਯਾਤਰਾ ਕੀਤੀ ਪਰ ਸਦੀਵੀ ਗਿਆਨ ਕਿਤੇ ਪ੍ਰਾਪਤ ਨਹੀਂ ਹੋਇਆ। ਇਸ ਵਿੱਚ ਪੰਜਵਟੀ ਵਿੱਚ ਉਸਦੀ ਮੁਲਾਕਾਤ ਏਕ ਯੋਗੀ ਔਘੜਨਾਥ ਦੇ ਨਾਲ ਹੋਈ। ਇਹ ਯੋਗੀ ਰਿੱਧੀਆਂ–ਸਿੱਧੀਆਂ ਅਤੇ ਤਾਂਤਰਿਕ ਵਿਦਿਆ ਜਾਨਣ ਦੇ ਕਾਰਣ ਬਹੁਤ ਪ੍ਰਸਿੱਧ ਸੀ। ਤੰਤਰ–ਮੰਤਰ ਅਤੇ ਯੋਗ ਵਿਦਿਆ ਸਿੱਖਣ ਦੀ ਭਾਵਨਾ ਵਲੋਂ ਮਾਧੋਦਾਸ ਨੇ ਇਸ ਯੋਗੀ ਦੀ ਖੂਬ ਸੇਵਾ ਕੀਤੀ। ਜਿਸਦੇ ਨਾਲ ਖੁਸ਼ ਹੋਕੇ ਔਘੜ ਨਾਥ ਨੇ ਯੋਗ ਦੀ ਗੂੜ ਸਾਧਨਾਵਾਂ ਅਤੇ ਜਾਦੂ ਦੇ ਭੇਦ ਉਹਨੂੰ ਸਿਖਾ ਦਿੱਤੇ। ਯੋਗੀ ਦੀ ਮੌਤ ਦੇ ਬਾਅਦ ਮਾਧੇਦਾਸ ਨੇ ਗੋਦਾਵਰੀ ਨਦੀ ਦੇ ਤਟ ਉੱਤੇ ਨੰਦੇੜ ਨਗਰ ਵਿੱਚ ਇੱਕ ਰਮਣੀਕ ਥਾਂ ਉੱਤੇ ਆਪਣਾ ਨਵਾਂ ਆਸ਼ਰਮ ਬਣਾਇਆ। ਇੱਥੇ ਮਾਧੇ ਦਾਸ ਨੇ ਰਿੱਧਿ–ਸਿੱਧਿ ਅਤੇ ਜੰਤਰ–ਮੰਤਰ ਦੀ ਚਮਤਕਾਰੀ ਸ਼ਕਤੀਆਂ ਵਿਖਾ ਕੇ ਵਿਅਕਤੀ–ਸਾਧਾਰਣ ਨੂੰ ਪ੍ਰਭਾਵਿਤ ਕੀਤਾ। ਜਿਸਦੇ ਨਾਲ ਮਕਾਮੀ ਲੋਕ ਉਨ੍ਹਾਂਨੂੰ ਮੰਨਣੇ ਲੱਗੇ ਅਤੇ ਕੁੱਝ ਇੱਕ ਉਨ੍ਹਾਂ ਦੇ ਚੇਲੇ ਬੰਣ ਗਏ। ਜਿਸਦੇ ਨਾਲ ਮਾਧੇਦਾਸ ਅਭਿਮਾਨੀ ਹੋ ਗਿਆ। ਉਹ ਹਰ ਇੱਕ ਕਾਰਜ ਆਪਣੇ ਸਵਾਰਥ ਲਈ ਕਰਣ ਲਗਾ। ਉਹ ਪਰਉਪਕਾਰ ਦਾ ਰਸਤਾ ਭੁੱਲ ਗਿਆ। ਅਤ: ਉਹ ਲੋਕ ਭਲਾਈ ਲਈ ਕੁੱਝ ਵੀ ਨਹੀਂ ਕਰ ਪਾਇਆ ਸਗੋਂ ਆਪਣੀ ਆਤਮਕ ਸ਼ਕਤੀ ਦੀ ਨੁਮਾਇਸ਼ ਕਰਕੇ ਲੋਕਾਂ ਨੂੰ ਭੈਭੀਤ ਕਰਣ ਲਗਾ ਜਿਸਦੇ ਨਾਲ ਲੋਕ ਸਰਾਪ ਦੇ ਡਰ ਵਲੋਂ ਪੈਸਾ ਅਤੇ ਜ਼ਰੂਰੀ ਸਾਮਗਰੀ ਇਤਆਦਿ ਆਸ਼ਰਮ ਵਿੱਚ ਪਹੁੰਚਾਣ ਲੱਗੇ। ਜੇਕਰ ਕੋਈ ਹੋਰ "ਸਾਧੁ" ਇਸ ਖੇਤਰ ਵਿੱਚ ਆਉਂਦਾ ਤਾਂ ਮਾਧੇ ਦਾਸ ਉਸਦੀ ਬੇਇੱਜ਼ਤੀ ਕਰਕੇ ਉਸਨੂੰ ਉੱਥੇ ਵਲੋਂ ਭੱਜਾ ਦਿੰਦਾ। ਇਸ ਗੱਲ ਦੀ ਚਰਚਾ ਦੂਰ ਦੂਰ ਤੱਕ ਹੋਣ ਲੱਗੀ ਕਿ ਮਾਧੇਦਾਸ ਤਪੱਸਵੀ ਅਭਿਮਾਨੀ ਅਤੇ ਹਠੀ ਪ੍ਰਵਿਰਤੀ ਦਾ ਹੈ, ਉਹ ਹੋਰ ਸੰਤਾਂ ਦੀ ਖਿੱਲੀ ਉਡਾਉਂਦਾ ਹੈ। ਗੁਰੂ ਗੋਬਿੰਦ ਸਿੰਘ ਜੀ ਨੇ ਇਸ ਚੁਣੋਤੀ ਨੂੰ ਸਵੀਕਾਰ ਕੀਤਾ ਅਤੇ ਉਸਦੇ ਆਸ਼ਰਮ ਵਿੱਚ ਜਾਕੇ ਉਸਨੂੰ ਲਲਕਾਰਨ ਦੇ ਵਿਚਾਰ ਵਲੋਂ ਆਸ਼ਰਮ ਦੀ ਮਰਿਆਦਾ ਦੇ ਵਿਪਰੀਤ ਆਪਣੇ ਸ਼ਿਸ਼ਯਾਂ ਨੂੰ ਕਾਰਜ ਕਰਣ ਦਾ ਆਦੇਸ਼ ਦਿੱਤਾ।
Madodass to banda bahadur kiwa bana
ਮਾਧੋਦਾਸ ਤੋਂ ਬੰਦਾ ਬਹਾਦੁਰ
ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੱਖਣ ਭਾਰਤ ਵਿੱਚ ਗੁਰਮਤੀ ਦਾ ਪ੍ਰਚਾਰ ਪ੍ਰਸਾਰ ਕਰਣ ਲਈ ਵਿਚਰਣ ਕਰ ਅੱਗੇ ਵੱਧ ਰਹੇ ਸਨ ਕਿ ਮਹਾਰਾਸ਼ਟਰ ਦੇ ਮਕਾਮੀ ਲੋਕਾਂ ਨੇ ਗੁਰੂਦੇਵ ਨੂੰ ਦੱਸਿਆ ਕਿ ਗੋਦਾਵਰੀ ਨਦੀ ਦੇ ਤਟ ਉੱਤੇ ਇੱਕ ਵੈਰਾਗੀ ਸਾਧੁ ਰਹਿੰਦਾ ਹੈ ਜਿਨ੍ਹੇ ਯੋਗ ਸਾਧਨਾਂ ਦੇ ਜੋਰ ਵਲੋਂ ਬਹੁਤ ਜਈ ਰਿੱਧਿਆਂ–ਸਿੱਧਿਆਂ ਪ੍ਰਾਪਤ ਕੀਤੀਆਂ ਹੋਈਆਂ ਹਨ। ਜਿਨ੍ਹਾਂ ਦਾ ਪ੍ਰਯੋਗ ਕਰਕੇ ਉਹ ਹੋਰ ਮਹਾਪੁਰਖਾਂ ਦਾ ਮਜਾਕ ਉਡਾਉਂਦਾ ਹੈ। ਇਸ ਪ੍ਰਕਾਰ ਉਹ ਬਹੁਤ ਅਭਿਮਾਨੀ ਪ੍ਰਵਿਰਤੀ ਦਾ ਸਵਾਮੀ ਬੰਣ ਗਿਆ ਹੈ। ਇਹ ਗਿਆਤ ਹੋਣ ਉੱਤੇ ਗੁਰੂਦੇਵ ਦੇ ਹਿਰਦੇ ਵਿੱਚ ਇਸ ਚੰਚਲ ਪ੍ਰਵਿਰਤੀ ਦੇ ਸਾਧੁ ਦੀ ਪਰੀਖਿਆ ਲੈਣ ਦੀ ਜਿਗਿਆਸਾ ਪੈਦਾ ਹੋਈ। ਅਤ: ਉਹ ਨਾਦੇੜ ਨਗਰ ਦੇ ਉਸ ਰਮਣੀਕ ਥਾਂ ਉੱਤੇ ਪਹੁੰਚੇ, ਜਿੱਥੇ ਇਸ ਵੈਰਾਗੀ ਸਾਧੁ ਦਾ ਆਸ਼ਰਮ ਸੀ। ਸੰਯੋਗਵਸ਼ ਉਹ ਸਾਧੁ ਆਪਣੇ ਆਸ਼ਰਮ ਵਿੱਚ ਨਹੀਂ ਸੀ, ਫੁਲਵਾੜੀ ਵਿੱਚ ਤਪ ਸਾਧਨਾ ਵਿੱਚ ਲੀਨ ਸੀ। ਸਾਧੁ ਦੇ ਸ਼ਿਸ਼ਯਾਂ ਨੇ ਗੁਰੂਦੇਵ ਦਾ ਸ਼ਿਸ਼ਟਾਚਾਰ ਵਲੋਂ ਸਨਮਾਨ ਨਹੀਂ ਕੀਤਾ। ਇਸਲਈ ਗੁਰੂਦੇਵ ਰੂਸ਼ਟ ਹੋ ਗਏ ਅਤੇ ਉਨ੍ਹਾਂਨੇ ਆਪਣੇ ਸੇਵਕਾਂ, ਸਿੱਖਾਂ ਨੂੰ ਆਦੇਸ਼ ਦਿੱਤਾ ਕਿ ਇੱਥੇ ਤੁਰੰਤ ਭੋਜਨ ਤਿਆਰ ਕਰੋ।ਸਿੱਖਾਂ ਨੇ ਉਨ੍ਹਾਂ ਦੇ ਆਸ਼ਰਮ ਨੂੰ ਹਠ ਨਾਲ ਆਪਣੇ ਨਿਅੰਤਰਣ ਵਿੱਚ ਲੈ ਲਿਆ ਸੀ ਅਤੇ ਗੁਰੂਦੇਵ ਖੁਦ ਵੈਰਾਗੀ ਸਾਧੁ ਦੇ ਪਲੰਗ ਉੱਤੇ ਵਿਰਾਜਮਾਨ ਹੋਕੇ ਆਦੇਸ਼ ਦੇ ਰਹੇ ਸਨ। ਵੈਰਾਗੀ ਸਾਧੁ ਦੇ ਚੇਲੇ ਆਪਣੀ ਸਾਰੀ ਰਿੱਧਿ–ਸਿੱਧਿ ਦਾ ਬਲ ਪ੍ਰਯੋਗ ਕਰ ਰਹੇ ਸਨ ਜਿਸ ਵਲੋਂ ਹਠ ਨਾਲ ਨਿਅੰਤਰਕਾਰੀਆਂ ਦਾ ਅਨਿਸ਼ਟ ਕੀਤਾ ਜਾ ਸਕੇ ਪਰ ਉਹ ਬਹੁਤ ਬੁਰੀ ਤਰ੍ਹਾਂ ਅਸਫਲ ਹੋਏ। ਉਨ੍ਹਾਂ ਦੀ ਕੋਈ ਵੀ ਚਮਤਕਾਰੀ ਸ਼ਕਤੀ ਕੰਮ ਨਹੀਂ ਆਈ। ਉਨ੍ਹਾਂਨੇ ਅਖੀਰ ਵਿੱਚ ਆਪਣੇ ਗੁਰੂ ਵੈਰਾਗੀ ਸਾਧੁ ਮਾਧੋਦਾਸ ਨੂੰ ਸੰਦੇਸ਼ ਭੇਜਿਆ ਕਿ ਕੋਈ ਤੇਜਸਵੀ ਅਤੇ ਪਰਾਕਰਮੀ ਪੁਰਖ ਆਸ਼ਰਮ ਵਿੱਚ ਪਧਾਰੇ ਹਨ, ਜਿਨ੍ਹਾਂ ਨੂੰ ਪਰਾਸਤ ਕਰਣ ਲਈ ਅਸੀਂ ਆਪਣਾ ਸਾਰਾ ਯੋਗ ਬਲ ਪ੍ਰਯੋਗ ਕਰਕੇ ਵੇਖ ਲਿਆ ਹੈ ਪਰ ਅਸੀ ਸਫਲ ਨਹੀਂ ਹੋਏ। ਅਤ: ਤੁਸੀ ਖੁਦ ਇਸ ਔਖੇ ਸਮਾਂ ਵਿੱਚ ਸਾਡਾ ਨੇਤ੍ਰੱਤਵ ਕਰੋ। ਸੁਨੇਹਾ ਪਾਂਦੇ ਹੀ ਮਾਧੋਦਾਸ ਵੈਰਾਗੀ ਆਪਣੇ ਆਸ਼ਰਮ ਅੱਪੜਿਆ। ਇੱਕ ਆਗੰਤੁਕ ਨੂੰ ਆਪਣੇ ਪਲੰਗ, ਆਸਨ ਉੱਤੇ ਬੈਠਾ ਵੇਖਕੇ, ਆਪਣੀ ਨਿਰਾਲੀ ਸ਼ਕਤੀਆਂ ਦੁਆਰਾ ਪਲੰਗ ਉਲਟਾਣ ਦਾ ਜਤਨ ਕੀਤਾ ਪਰ ਗੁਰੂਦੇਵ ਉੱਤੇ ਇਸ ਚਮਤਕਾਰੀ ਸ਼ਕਤੀਆਂ ਦਾ ਕੋਈ ਪ੍ਰਭਾਵ ਨਹੀਂ ਹੁੰਦਾ ਵੇਖ ਮਾਧੋ ਦਾਸ ਜਾਣ ਗਿਆ ਕਿ ਇਹ ਤਾਂ ਕੋਈ ਪੂਰਣ ਪੁਰਖ ਹਨ, ਸਾਧਾਰਣ ਵਿਅਕਤੀ ਨਹੀਂ। ਉਸਨੇ ਇੱਕ ਨਜ਼ਰ ਗੁਰੂਦੇਵ ਨੂੰ ਵੇਖਿਆ–ਨੂਰਾਨੀ ਚਿਹਰਾ ਅਤੇ ਨਿਰਭਏ ਵਿਅਕਤੀ। ਉਸਨੇ ਬਹੁਤ ਵਿਨਮਰਤਾ ਵਲੋਂ ਗੁਰੂਦੇਵ ਵਲੋਂ ਪ੍ਰਸ਼ਨ ਕੀਤਾ: ਤੁਸੀ ਕੌਣ ਹੋ ? ਗੁਰੂਦੇਵ ਨੇ ਕਿਹਾ: ਮੈਂ ਉਹੀ ਹਾਂ ਜਿਨੂੰ ਤੂੰ ਜਾਣਦਾ ਹੈ ਅਤੇ ਲੰਬੇ ਸਮਾਂ ਵਲੋਂ ਉਡੀਕ ਕਰ ਰਿਹਾ ਹੈਂ। ਮਾਧੇਦਾਸ ਉਦੋਂ ਅੰਤਰਮੁਖ ਹੋ ਗਿਆ ਅਤੇ ਆਖੀਰਕਾਰ ਵਿੱਚ ਝਾਂਕਣ ਲਗਾ। ਕੁੱਝ ਸਮਾਂ ਬਾਅਦ ਸੁਚੇਤ ਹੋਇਆ ਅਤੇ ਬੋਲਿਆ: ਤੁਸੀ ਗੁਰੂ ਗੋਬਿੰਦ ਸਿੰਘ ਜੀ ਤਾਂ ਨਹੀਂ? ਗੁਰੂਦੇਵ: ਤੂੰ ਠੀਕ ਪਹਿਚਾਣਿਆ ਹੈ ਮੈਂ ਉਹੀ ਹਾਂ। ਮਾਧੇ ਦਾਸ: ਤੁਸੀ ਏਧਰ ਕਿਵੇਂ ਪਧਾਰੇ ? ਮਨ ਵਿੱਚ ਵੱਡੀ ਬੇਸਬਰੀ ਸੀ ਕਿ ਤੁਹਾਡੇ ਦਰਸ਼ਨ ਕਰਾਂ ਪਰ ਕੋਈ ਸੰਜੋਗ ਹੀ ਨਹੀਂ ਬੰਣ ਪਾਇਆ ਕਿ ਪੰਜਾਬ ਦੀ ਯਾਤਰਾ ਉੱਤੇ ਜਾਵਾਂ। ਤੁਸੀਂ ਬਹੁਤ ਕ੍ਰਿਪਾ ਕੀਤੀ ਜੋ ਮੇਰੇ ਹਿਰਦੇ ਦੀ ਪੀੜ ਜਾਣਕੇ ਆਪ ਖੁਦ ਪਧਾਰੇ ਹੋ। ਗੁਰੂਦੇਵ: ਅਸੀ ਤੁਹਾਡੇ ਪ੍ਰੇਮ ਵਿੱਚ ਬੱਝੇ ਚਲੇ ਆਏ ਹਾਂ ਨਹੀਂ ਤਾਂ ਇਧਰ ਸਾਡਾ ਕੋਈ ਹੋਰ ਕਾਰਜ ਨਹੀਂ ਸੀ। ਮਾਧੇ ਦਾਸ: ਮੈਂ ਤੁਹਾਡਾ ਬੰਦਾ ਹਾਂ। ਮੈਨੂੰ ਤੁਸੀ ਸੇਵਾ ਦੱਸੋ ਅਤੇ ਉਹ ਗੁਰੂ ਚਰਣਾਂ ਵਿੱਚ ਦੰਡਵਤ ਪਰਣਾਮ ਕਰਣ ਲਗਾ। ਗੁਰੂਦੇਵ, ਉਸਦੀ ਵਿਨਮਰਤਾ ਅਤੇ ਸਨਿਹਸ਼ੀਲ ਭਾਸ਼ਾ ਵਲੋਂ ਮੰਤਰਮੁਗਧ ਹੋ ਗਏ। ਉਸਨੂੰ ਚੁੱਕ ਕੇ ਕੰਠ ਵਲੋਂ ਲਗਾਇਆ। ਅਤੇ ਆਦੇਸ਼ ਦਿੱਤਾ: ਜੇਕਰ ਤੁਸੀ ਸਾਡੇ ਬੰਦੇ ਹੋ ਤਾਂ ਫਿਰ ਸੰਸਾਰ ਵਲੋਂ ਵੈਰਾਗ ਕਿਉਂ ? ਜਦੋਂ ਮਜ਼ਹਬ ਦੇ ਜਨੂਨ ਵਿੱਚ ਨਿਰਦੋਸ਼ ਲੋਕਾਂ ਦੀ ਹੱਤਿਆ ਕੀਤੀ ਜਾ ਰਹੀ ਹੋਵੇ, ਅਬੋਧ ਬੱਚਿਆਂ ਤੱਕ ਨੂੰ ਦੀਵਾਰਾਂ ਵਿੱਚ ਚੁਣਿਆ ਜਾ ਰਿਹਾ ਹੋਵੇ। ਅਤੇ ਤੁਹਾਡੇ ਜਿਹੇ ਤੇਜਸਵੀ ਲੋਕ ਹਥਿਆਰ ਤਿਆਗ ਕੇ ਸੰਨਿਆਸੀ ਬੰਣ ਜਾਣ ਤਾਂ ਸਮਾਜ ਵਿੱਚ ਬੇਇਨਸਾਫ਼ੀ ਅਤੇ ਜ਼ੁਲਮ ਦੇ ਵਿਰੂੱਧ ਅਵਾਜ ਕੌਣ ਬੁਲੰਦ ਕਰੇਗਾ ? ਜੇਕਰ ਤੁਸੀ ਮੇਰੇ ਬੰਦੇ ਕਹਿਲਾਣਾ ਚਾਹੁੰਦੇ ਹੋ ਤਾਂ ਤੈਨੂੰ ਸਮਾਜ ਦੇ ਪ੍ਰਤੀ ਉੱਤਰਦਾਇੱਤਵ ਨਿਭਾਂਦੇ ਹੋਏ ਕਰੱਤਵਿਅ ਪਰਾਇਣ ਬਨਣਾ ਹੀ ਹੋਵੇਂਗਾ ਕਿਉਂਕਿ ਮੇਰਾ ਲਕਸ਼ ਸਮਾਜ ਵਿੱਚ ਭਰਾਤ੍ਰੱਤਵ ਪੈਦਾ ਕਰਣਾ ਹੈ। ਇਹ ਉਦੋਂ ਸੰਭਵ ਹੋ ਸਕਦਾ ਹੈ ਜਦੋਂ ਸਵਾਰਥੀ,ਅਤਿਆਚਾਰੀ ਅਤੇ ਸਮਾਜ ਵਿਰੋਧੀ ਤੱਤਵ ਦਾ ਦਮਨ ਕੀਤਾ ਜਾਵੇ। ਅਤ: ਮੇਰੇ ਬੰਦੇ ਤਾਂ ਤਲਵਾਰ ਦੇ ਧਨੀ ਅਤੇ ਬੇਇਨਸਾਫ਼ੀ ਦਾ ਮੂੰਹ ਤੋੜਨ ਦਾ ਸੰਕਲਪ ਕਰਣ ਵਾਲੇ ਹਨ। ਇਹ ਸਮਾਂ ਸੰਸਾਰ ਵਲੋਂ ਭਾੱਜ ਕੇ ਏਕਾਂਤ ਵਿੱਚ ਬੈਠਣ ਦਾ ਨਹੀਂ ਹੈ। ਤੁਹਾਡੇ ਜਿਵੇਂ ਵੀਰ ਅਤੇ ਬਲਿਸ਼ਠ ਜੋਧਾ ਨੂੰ ਜੇਕਰ ਆਪਣੇ ਪ੍ਰਾਣਾਂ ਦੀ ਆਹੁਤੀ ਵੀ ਦੇਣੀ ਪਏ ਤਾਂ ਚੂਕਨਾ ਨਹੀਂ ਚਾਹੀਦਾ ਹੈ ਕਿਉਂਕਿ ਇਹ ਕੁਰਬਾਨੀ ਘੋਰ ਤਪਸਿਆ ਵਲੋਂ ਜਿਆਦਾ ਫਲਦਾਇਕ ਹੁੰਦੀ ਹੈ। ਮਾਧੋਦਾਸ ਨੇ ਫਿਰ ਪ੍ਰਾਰਥਨਾ ਕੀਤੀ: ਕਿ ਮੈਂ ਤੁਹਾਡਾ ਬੰਦਾ ਬੰਨ ਚੁੱਕਿਆ ਹਾਂ। ਤੁਹਾਡੀ ਹਰ ਇੱਕ ਆਗਿਆ ਮੇਰੇ ਲਈ ਅਨੁਕਰਣੀਅ ਹੈ। ਫਿਰ ਉਸਨੇ ਕਿਹਾ: ਮੈਂ ਭਟਕ ਗਿਆ ਸੀ। ਹੁਣ ਮੈਂ ਜਾਨ ਗਿਆ ਹਾਂ, ਮੈਨੂੰ ਜੀਵਨ ਚਰਿੱਤਰ ਵਲੋਂ ਸੰਤ ਅਤੇ ਫਰਜ਼ ਵਲੋਂ ਸਿਪਾਹੀ ਹੋਣਾ ਚਾਹੀਦਾ ਹੈ। ਤੁਸੀਂ ਮੇਰਾ ਮਾਰਗ ਦਰਸ਼ਨ ਕਰਕੇ ਮੈਨੂੰ ਕ੍ਰਿੱਤਾਰਥ ਕੀਤਾ ਹੈ ਜਿਸਦੇ ਨਾਲ ਮੈਂ ਆਪਣਾ ਭਵਿੱਖ ਉੱਜਵਲ ਕਰਦਾ ਹੋਇਆ ਆਪਣੀ ਪ੍ਰਤੀਭਾ ਦੀ ਜਾਣ ਪਹਿਚਾਣ ਦੇ ਪਾਵਾਂਗਾ। ਗੁਰੂਦੇਵ, ਮਾਧੋ ਦਾਸ ਦੇ ਜੀਵਨ ਵਿੱਚ ਕਰਾਂਤੀ ਵੇਖਕੇ ਬਹੁਤ ਜੀ ਖੁਸ਼ ਹੋਏ ਅਤੇ ਉਨ੍ਹਾਂਨੇ ਉਸਨੂੰ ਗੁਰੂ ਦੀਕਸ਼ਾ ਦੇਕੇ ਅਮ੍ਰਿਤਪਾਨ ਕਰਾਇਆ। ਜਿਸਦੇ ਨਾਲ ਮਾਧੋਦਾਸ ਕੇਸ਼ਧਾਰੀ ਸਿੰਘ ਬੰਣ ਗਿਆ। ਪੰਜ ਪਿਆਰਿਆਂ ਨੇ ਮਾਧੋਦਾਸ ਦਾ ਨਾਮ ਪਰਿਵਰਤਿਤ ਕਰਕੇ ਗੁਰੂਬਖਸ਼ ਸਿੰਘ ਰੱਖ ਦਿੱਤਾ। ਪਰ ਉਹ ਆਪਣੇ ਆਪ ਨੂੰ ਗੁਰੂ ਗੋਬਿੰਦ ਸਿੰਘ ਜੀ ਦਾ ਬੰਦਾ ਹੀ ਕਹਾਂਦਾ ਰਿਹਾ। ਇਸਲਈ ਇਤਹਾਸ ਵਿੱਚ ਉਹ ਬੰਦਾ ਸਿੰਘ ਬਹਾਦੁਰ ਦੇ ਨਾਮ ਵਲੋਂ ਪ੍ਰਸਿੱਧ ਹੋਇਆ। ਗੁਰੂਦੇਵ ਜੀ ਨੂੰ ਮਾਧੋਦਾਸ (ਬੰਦਾ ਸਿੰਘ ਬਹਾਦੁਰ) ਵਿੱਚ ਮੁਗ਼ਲਾਂ ਨੂੰ ਪਰਾਸਤ ਕਰਣ ਵਾਲਾ ਆਪਣਾ ਭਾਵੀ ਵਾਰਿਸ ਵਿਖਾਈ ਦੇ ਰਿਹਾ ਸੀ। ਅਤ: ਉਸਨੂੰ ਇਸ ਕਾਰਜ ਲਈ ਅਧਿਆਪਨ ਦਿੱਤਾ ਗਿਆ ਅਤੇ ਗੁਰੂ ਇਤਹਾਸ, ਗੁਰੂ ਮਰਿਆਦਾ ਵਲੋਂ ਪੂਰਣਤਯਾ ਜਾਣੂ ਕਰਾਇਆ ਗਿਆ। ਕੁੱਝ ਦਿਨਾਂ ਵਿੱਚ ਹੀ ਉਸਨੇ ਸ਼ਸਤਰ ਵਿਦਿਆ ਦਾ ਫਿਰ ਅਭਿਆਸ ਕਰਕੇ ਫਿਰ ਵਲੋਂ ਨਿਪੁੰਨਤਾ ਪ੍ਰਾਪਤ ਕਰ ਲਈ। ਜਦੋਂ ਸਾਰਿਆਂ ਤਿਆਰੀਆਂ ਪੁਰੀਆਂ ਹੋ ਚੁੱਕੀਆਂ। ਤਾਂ ਗੁਰੂਦੇਵ ਨੇ ਉਸਨੂੰ ਆਦੇਸ਼ ਦਿੱਤਾ: ‘ਕਦੇ ਗੁਰੂ ਪਦ ਨੂੰ ਧਾਰਣ ਨਹੀਂ ਕਰਣਾ, ਨਹੀਂ ਤਾਂ ਲਕਸ਼ ਵਲੋਂ ਚੂਕ ਜਾਓਗੇ। ਪੰਜ ਪਿਆਰਿਆਂ ਦੀ ਆਗਿਆ ਮੰਨ ਕੇ ਸਾਰੇ ਕਾਰਜ ਕਰਣਾ। ਬੰਦਾ ਸਿੰਘ ਬਹਾਦੁਰ ਨੇ ਇਨ੍ਹਾਂ ਉਪਦੇਸ਼ਾਂ ਦੇ ਸਨਮੁਖ ਸਿਰ ਝੁੱਕਾ ਦਿੱਤਾ। ਉਦੋਂ ਗੁਰੂਦੇਵ ਨੇ ਆਪਣੀ ਤਲਵਾਰ ਉਸਨੂੰ ਪਾ ਦਿੱਤੀ। ਪਰ ਸਿੱਖ ਇਸ ਕਾਰਜ ਵਲੋਂ ਰੂਸ਼ਟ ਹੋ ਗਏ। ਉਨ੍ਹਾਂ ਦੀ ਮਾਨਤਾ ਸੀ ਕਿ ਗੁਰੂਦੇਵ ਦੀ ਕ੍ਰਿਪਾਣ ਤਲਵਾਰ ਉੱਤੇ ਉਨ੍ਹਾਂ ਦਾ ਅਧਿਕਾਰ ਹੈ, ਉਹ ਕਿਸੇ ਹੋਰ ਨੂੰ ਨਹੀਂ ਦਿੱਤੀ ਜਾ ਸਕਦੀ। ਉਨ੍ਹਾਂਨੇ ਦਲੀਲ਼ ਰੱਖੀ ਕਿ ਅਸੀ ਤੁਹਾਡੇ ਨਾਲ ਸਦੈਵ ਛਾਇਆ ਦੀ ਤਰ੍ਹਾਂ ਰਹੇ ਹਾਂ ਜਦੋਂ ਕਿ ਇਹ ਕੱਲ ਦਾ ਯੋਗੀ ਅੱਜ ਸਾਰੀ ਅਮੁੱਲ ਨਿਧਿ ਦਾ ਸਵਾਮੀ ਬਨਣ ਜਾ ਰਿਹਾ ਹੈ। ਗੁਰੂਦੇਵ ਨੇ ਇਸ ਸੱਚ ਨੂੰ ਸਵੀਕਾਰ ਕੀਤਾ। ਤਲਵਾਰ ਦੇ ਵਿਕਲਪ ਵਿੱਚ ਗੁਰੂਦੇਵ ਜੀ ਨੇ ਉਸਨੂੰ ਆਪਣੇ ਤਰਕਸ਼ ਵਿੱਚੋਂ ਪੰਜ ਤੀਰ ਦਿੱਤੇ ਅਤੇ ਵਚਨ ਕੀਤਾ ਜਦੋਂ ਕਦੇ ਵਿਪੱਤੀਕਾਲ ਹੋਵੇ ਉਦੋਂ ਇਨ੍ਹਾਂ ਦਾ ਪ੍ਰਯੋਗ ਕਰਣਾ,ਤੁਰੰਤ ਸਫਲਤਾ ਮਿਲੇਗੀ। ਅਸ਼ੀਰਵਾਦ ਦਿੱਤਾ ਅਤੇ ਕਿਹਾ: ਜਾ, ਜਿੰਨੀ ਦੇਰ ਤੂੰ ਖਾਲਸਾ ਪੰਥ ਦੇ ਨਿਯਮਾਂ ਉੱਤੇ ਕਾਇਮ ਰਹੇਗਾ। ਗੁਰੂ ਤੁਹਾਡੀ ਰੱਖਿਆ ਕਰੇਗਾ। ਤੁਹਾਡਾ ਲਕਸ਼ ਦੁਸ਼ਟਾਂ ਦਾ ਨਾਸ਼ ਅਤੇ ਦੀਨਾਂ ਦੀ ਨਿਸ਼ਕਾਮ ਸੇਵਾ ਹੈ, ਇਸਤੋਂ ਕਦੇ ਵਿਚਲਿਤ ਨਹੀਂ ਹੋਣਾ। ਬੰਦਾ ਸਿੰਘ ਬਹਾਦੁਰ ਨੇ ਗੁਰੂਦੇਵ ਨੂੰ ਵਚਨ ਦਿੱਤਾ ਕਿ ਉਹ ਹਮੇਸ਼ਾਂ ਪੰਜ ਪਿਆਰਿਆਂ ਦੀ ਆਗਿਆ ਦਾ ਪਾਲਣ ਕਰੇਗਾ। ਗੁਰੂਦੇਵ ਨੇ ਆਪਣੇ ਕਰ–ਕਮਲਾਂ ਵਲੋਂ ਲਿਖਤੀ ਹੁਕਮਨਾਮੇ ਦਿੱਤੇ ਜੋ ਪੰਜਾਬ ਵਿੱਚ ਵੱਖਰੇ ਖੇਤਰਾਂ ਵਿੱਚ ਵਸਣ ਵਾਲੇ ਸਿੱਖਾਂ ਦੇ ਨਾਮ ਸਨ ਜਿਸ ਵਿੱਚ ਆਦੇਸ਼ ਸੀ ਕਿ ਉਹ ਸਾਰੇ ਬੰਦਾ ਸਿੰਘ ਦੀ ਫੌਜ ਵਿੱਚ ਸਮਿੱਲਤ ਹੋ ਕੇ ਦੁਸ਼ਟਾਂ ਨੂੰ ਪਰਾਸਤ ਕਰਣ ਦੇ ਅਭਿਆਨ ਵਿੱਚ ਕਾਰਿਆਰਤ ਹੋ ਜਾਣ ਅਤੇ ਨਾਲ ਹੀ ਬੰਦਾ ਸਿੰਘ ਨੂੰ ਖਾਲਸੇ ਦਾ ਜੱਥੇਦਾਰ ਨਿਯੁਕਤ ਕਰਕੇ ‘ਬਹਾਦੁਰ’ ਖਿਤਾਬ ਦੇਕੇ ਨਵਾਜਿਆ ਅਤੇ ਪੰਜ ਪਿਆਰੇ:
1. ਭਾਈ ਵਿਨੋਦ ਸਿੰਘ
2. ਭਾਈ ਕਾਹਨ ਸਿੰਘ
3. ਭਾਈ ਬਾਜ ਸਿੰਘ
4. ਭਾਈ ਰਣ ਸਿੰਘ ਅਤੇ
5. ਭਾਈ ਰਾਮਸਿੰਘ










